ਦੱ. ਅਫਰੀਕਾ ਨੇ ਜਿੱਤਿਆ ਤੀਜੀ ਵਾਰ ਰਗਬੀ ਵਰਲਡ ਕੱਪ ਦਾ ਖਿਤਾਬ

Sunday, Nov 03, 2019 - 03:12 PM (IST)

ਦੱ. ਅਫਰੀਕਾ ਨੇ ਜਿੱਤਿਆ ਤੀਜੀ ਵਾਰ ਰਗਬੀ ਵਰਲਡ ਕੱਪ ਦਾ ਖਿਤਾਬ

ਸਪੋਰਟਸ ਡੈਸਕ— ਦੱਖਣ ਅਫਰੀਕਾ ਨੇ ਰਗਬੀ ਵਰਲਡ ਕੱਪ ਦੇ ਫਾਈਨਲ 'ਚ ਸ਼ਨੀਵਾਰ ਨੂੰ ਇੰਗਲੈਂਡ ਦੀ ਟੀਮ ਨੂੰ 32-12 ਤੋਂ ਹਰਾ ਦਿੱਤਾ । ਜਾਪਾਨ ਦੇ ਯੋਕੋਹਾਮਾ 'ਚ ਇਸ ਜਿੱਤ ਨਾਲ ਹੀ ਉਸ ਨੇ 12 ਸਾਲ ਬਾਅਦ ਖਿਤਾਬ ਆਪਣੇ ਨਾਂ ਕਰ ਲਿਆ। ਪਿੱਛਲੀ ਵਾਰ ਉਹ ਇੰਗਲੈਂਡ ਨੂੰ ਹੀ ਹਰਾ ਕੇ 2007 'ਚ ਚੈਂਪੀਅਨ ਬਣਾ ਸੀ। ਦੱਖਣੀ ਅਫਰੀਕੀ ਟੀਮ ਰਿਕਾਰਡ ਤੀਜੀ ਵਾਰ ਖਿਤਾਬ ਜਿੱਤਣ 'ਚ ਕਾਮਯਾਬ ਰਿਹਾ। ਉਹ 1995 'ਚ ਵੀ ਵਰਲਡ ਕਪ ਜਿੱਤਿਆ ਸੀ। ਅਫਰੀਕੀ ਟੀਮ ਤਿੰਨ ਵਾਰ ਵਰਲਡ ਚੈਂਪੀਅਨ ਬਣਨ ਵਾਲੀ ਦੂਜੀ ਟੀਮ ਬਣ ਗਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਅਜਿਹਾ ਕੀਤਾ ਸੀ।

PunjabKesari

ਇੰਗਲੈਂਡ ਨੇ ਕੁਆਰਟਰ ਫਾਈਨਲ 'ਚ 1999 ਦੀ ਚੈਂਪੀਅਨ ਆਸਟਰੇਲੀਆ ਨੂੰ 40-16 ਨਾਲ ਹਰਾਇਆ ਸੀ। ਇਸ ਤੋਂ ਬਾਅਦ ਸੈਮੀਫਾਈਨਲ 'ਚ ਪਿੱਛਲੀ ਵਾਰ ਦੀ ਚੈਂਪੀਅਨ ਟੀਮ ਨਿਊਜ਼ੀਲੈਂਡ ਨੂੰ 19-7 ਨਾਲ ਹਰਾ ਦਿੱਤਾ ਸੀ। ਅਜਿਹਾ ਲੱਗਾ ਸੀ ਕਿ ਇੰਗਲੈਂਡ ਦੀ ਟੀਮ 2003 ਤੋਂ ਬਾਅਦ ਪਹਿਲੀ ਵਾਰ ਚੈਂਪੀਅਨ ਬਣਨ 'ਚ ਕਾਮਯਾਬ ਹੋ ਜਾਵੇਗੀ, ਪਰ ਫਾਈਨਲ 'ਚ ਅਫਰੀਕੀ ਟੀਮ ਨੇ ਉਸ ਦੇ ਜਿੱਤ ਦੇ ਕ੍ਰਮ ਨੂੰ ਤੋੜ ਦਿੱਤਾ।

PunjabKesari


Related News