ਦੱਖਣੀ ਅਫਰੀਕਾ ਨੇ ਭਾਰਤੀ ਮਹਿਲਾ ਟੀਮ ਨੂੰ ਦਿੱਤਾ 216 ਦੌੜਾਂ ਦਾ ਟੀਚਾ

Sunday, Jun 23, 2024 - 05:20 PM (IST)

ਬੈਂਗਲੁਰੂ, (ਭਾਸ਼ਾ) ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇੱਥੇ ਭਾਰਤ ਖਿਲਾਫ ਤੀਜੇ ਅਤੇ ਆਖਰੀ ਮਹਿਲਾ ਵਨਡੇ ਕ੍ਰਿਕਟ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ 'ਤੇ 215 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕਪਤਾਨ ਲੌਰਾ ਵੋਲਵਰਟ ਨੇ ਸਭ ਤੋਂ ਵੱਧ 61 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ ਟੈਜ਼ਮਿਨ ਬ੍ਰਿਟਸ (38) ਨਾਲ ਪਹਿਲੀ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਲਈ ਅਰੁੰਧਤੀ ਰੈੱਡੀ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਸ਼੍ਰੇਅੰਕਾ ਪਾਟਿਲ ਅਤੇ ਪੂਜਾ ਵਸਤਰਾਕਰ ਨੇ ਇਕ-ਇਕ ਵਿਕਟ ਲਈ। 


Tarsem Singh

Content Editor

Related News