ਦੱ. ਅਫਰੀਕਾ-ਭਾਰਤ ਟੀ-20 ਦੇ ਲਈ ਤਿਆਰ ਧਰਮਸ਼ਾਲਾ

Monday, Sep 09, 2019 - 12:10 AM (IST)

ਦੱ. ਅਫਰੀਕਾ-ਭਾਰਤ ਟੀ-20 ਦੇ ਲਈ ਤਿਆਰ ਧਰਮਸ਼ਾਲਾ

ਧਰਮਸ਼ਾਲਾ— ਹਿਮਾਚਲ ਪ੍ਰਦੇਸ਼ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ 'ਚ ਦੱਖਣੀ ਅਫਰੀਕਾ ਤੇ ਭਾਰਤ ਵਿਚਲੇ 15 ਸਤੰਬਰ ਨੂੰ ਹੋਣ ਵਾਲੇ ਪਹਿਲੇ ਟੀ-20 ਮੈਚ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦਿੱਲੀ ਪਹੁੰਚ ਚੁੱਕੀ ਦੱਖਣੀ ਅਫਰੀਕਾ ਦੀ ਟੀਮ ਦਾ ਸੋਮਵਾਰ ਨੂੰ ਦੁਪਿਹਰ ਤੋਂ ਬਾਅਦ ਧਰਮਸ਼ਾਲਾ ਪਹੁੰਚਣ ਦਾ ਪ੍ਰੋਗਰਾਮ ਹੈ ਜਦਕਿ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਦਾ 13 ਸਤੰਬਰ ਨੂੰ ਧਰਮਸ਼ਾਲਾ ਪਹੁੰਚਣ ਦਾ ਪ੍ਰੋਗਰਾਮ ਹੈ। ਸੀਰੀਜ਼ ਦਾ ਪਹਿਲਾ ਮੈਚ ਹੋਣ ਦੇ ਚਲਦਿਆ ਦੋਵੇਂ ਟੀਮਾਂ ਮੈਚ ਤੋਂ ਪਹਿਲਾਂ ਇੱਥੇ ਅਭਿਆਸ ਕਰਕੇ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੀਆਂ। ਇਸੀ ਕਾਰਨ ਦੋਵੇਂ ਟੀਮਾਂ ਮੈਚ ਤੋਂ ਪਹਿਲਾਂ ਪਹੁੰਚ ਜਾਣਗੀਆਂ। ਪਹਿਲੇ ਮੁਕਾਬਲੇ ਤੋਂ ਹੀ ਦੋਵੇਂ ਟੀਮਾਂ ਵਧੀਆ ਪ੍ਰਦਰਸ਼ਨ ਕਰਕੇ ਸੀਰੀਜ਼ 'ਚ ਵਿਰੋਧੀ ਟੀਮ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ।

PunjabKesari
ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਧਮਰਸ਼ਾਲਾ 'ਚ 15 ਸਤੰਬਰ ਨੂੰ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ 18 ਸਤੰਬਰ ਨੂੰ ਮੋਹਾਲੀ  ਤੇ ਤੀਜਾ ਆਖਰੀ ਮੈਚ ਬੈਂਗਲੁਰੂ 'ਚ 22 ਸਤੰਬਰ ਨੂੰ ਖੇਡਿਆ ਜਾਵੇਗਾ।


author

Gurdeep Singh

Content Editor

Related News