ਦੱਖਣੀ ਅਫਰੀਕਾ ਅਤੇ ਸੇਨੇਗਲ ਦਾ ਵਿਸ਼ਵ ਕੱਪ ਕੁਆਲੀਫਾਇਰ ਫਿਰ ਖੇਡਿਆ ਜਾਵੇਗਾ

Thursday, Sep 07, 2017 - 03:41 PM (IST)

ਦੱਖਣੀ ਅਫਰੀਕਾ ਅਤੇ ਸੇਨੇਗਲ ਦਾ ਵਿਸ਼ਵ ਕੱਪ ਕੁਆਲੀਫਾਇਰ ਫਿਰ ਖੇਡਿਆ ਜਾਵੇਗਾ

ਪੈਰਿਸ— ਫੀਫਾ ਨੇ ਦੱਖਣੀ ਅਫਰੀਕਾ ਅਤੇ ਸੇਨੇਗਲ ਵਿਚਾਲੇ ਵਿਸ਼ਵ ਕੱਪ ਦਾ ਕੁਆਲੀਫਾਇਰ ਮੈਚ ਫਿਰ ਕਰਾਉਣ ਦਾ ਹੁਕਮ ਦਿੱਤਾ ਹੈ ਕਿਉਂਕਿ ਇਸ ਦੇ ਮੈਚ ਰੈਫਰੀ ਨੂੰ ਮੈਚ ਫਿਕਸਿੰਗ ਦੇ ਕਾਰਨ ਪਾਬੰਦੀ ਝਲਣੀ ਪਈ ਹੈ।

ਨਵੰਬਰ 2016 'ਚ ਦੋਹਾਂ ਵਿਚਾਲੇ ਇਹ ਮੁਕਾਬਲਾ ਹੋਇਆ ਸੀ ਜਿਸ 'ਚ ਦੱਖਣੀ ਅਫਰੀਕਾ ਨੇ 2-1 ਨਾਲ ਜਿੱਤ ਦਰਜ ਕੀਤੀ ਸੀ। ਘਾਨਾ ਦੇ ਰੈਫਰੀ ਜੋਸੇਫ ਲਾ ਪਟੇ ਨੇ ਦੱਖਣੀ ਅਫਰੀਕਾ ਨੂੰ ਵਿਵਾਦਤ ਪੈਨਲਟੀ ਦਿੱਤੀ ਸੀ। ਸੇਨੇਗਲ ਅਫਰੀਕੀ ਕੁਆਲੀਫਾਇੰਗ ਦੌਰ 'ਚ ਤੀਜੇ ਸਥਾਨ 'ਤੇ ਹੈ ਜਦਕਿ ਕੇਪ ਵਰਡੇ ਅਤੇ ਬੁਰਕਿਨਾ ਫਾਸੋ ਉਸ ਤੋਂ ਅੱਗੇ ਹਨ। ਗਰੁੱਪ ਦੀ ਚੋਟੀ ਦੀ ਟੀਮ ਹੀ ਰੂਸ 'ਚ 2018 ਫਾਈਨਲਸ 'ਚ ਖੇਡੇਗੀ।


Related News