ਸੌਰਵ ਕੋਠਾਰੀ ਨੇ IBSF ਵਿਸ਼ਵ ਬਿਲੀਅਰਡਸ ਖਿਤਾਬ ਜਿੱਤਿਆ
Thursday, Apr 17, 2025 - 06:02 PM (IST)

ਕੋਲਕਾਤਾ- ਕੋਲਕਾਤਾ ਦੇ ਸੌਰਵ ਕੋਠਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਈ.ਬੀ.ਐਸ.ਐਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। 40 ਸਾਲਾ ਕੋਠਾਰੀ ਨੇ ਬੁੱਧਵਾਰ ਨੂੰ ਆਇਰਲੈਂਡ ਦੇ ਕਾਰਲੋ ਵਿੱਚ ਖੇਡੇ ਗਏ ਫਾਈਨਲ ਵਿੱਚ ਆਪਣੇ ਕੱਟੜ ਵਿਰੋਧੀ ਅਤੇ ਮਹਾਨ ਬਿਲੀਅਰਡਸ ਖਿਡਾਰੀ ਪੰਕਜ ਅਡਵਾਨੀ ਨੂੰ 725-480 ਨਾਲ ਹਰਾ ਕੇ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਇਹ ਕੋਠਾਰੀ ਦਾ ਦੂਜਾ ਵਿਸ਼ਵ ਖਿਤਾਬ ਹੈ।