BCCI ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਨੇ ਪਾਇਆ 19 ਸਾਲ ਪੁਰਾਣਾ ਬਲੇਜ਼ਰ, ਦੱਸੀ ਇਹ ਵਜ੍ਹਾ (ਵੀਡੀਓ)

10/24/2019 9:30:13 AM

ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਖਾਸ ਮੌਕੇ 'ਤੇ ਗਾਂਗੁਲੀ 19 ਸਾਲ ਪੁਰਾਣੇ ਅੰਦਾਜ਼ 'ਚ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਉਥੇ ਹੀ ਪੁਰਾਣਾ ਬਲੇਜ਼ਰ ਪਾਇਆ ਹੋਇਆ ਸੀ ਜੋ ਉਨ੍ਹਾਂ ਨੇ ਭਾਰਤ ਦੀ ਕਪਤਾਨੀ ਸੰਭਾਲਦੇ ਸਮੇਂ ਪਾਇਆ ਸੀ। ਗਾਂਗੁਲੀ ਨੂੰ ਜਦੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਖੀਰ ਕਿਉਂ ਉਨ੍ਹਾਂ ਨੇ ਬੀ. ਸੀ. ਸੀ. ਆਈ ਪ੍ਰਧਾਨ ਬਣਨ ਦੇ ਖਾਸ ਮੌਕੇ 'ਤੇ ਇਹ ਬਲੇਜ਼ਰ ਪਾਇਆ।

PunjabKesari

ਬੀ. ਸੀ. ਸੀ. ਆਈ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਗਾਂਗੁਲੀ ਨੇ ਪਹਿਲੀ ਕਾਨਫਰੰਸ ਕੀਤੀ ਤਾਂ ਉਨ੍ਹਾਂ ਦੇ ਬਲੇਜ਼ਰ ਨੂੰ ਲੈ ਕੇ ਪੱਤਰਕਾਰਾਂ ਨੇ ਸਵਾਲ ਕੀਤਾ। ਗਾਂਗੁਲੀ ਨੇ ਕਿਹਾ, ਇਹ ਬਲੇਜ਼ਰ ਮੈਂ ਸਾਲ 2000 'ਚ ਪਾਇਆ ਸੀ ਜਦੋਂ ਮੈਂ ਪਹਿਲੀ ਵਾਰ ਇੰਡੀਅਨ ਟੀਮ ਦੀ ਕਮਾਨ ਸਾਂਭੀ ਸੀ। ਇਸ ਲਈ ਮੈਂ ਬੀ. ਸੀ. ਸੀ. ਆਈ. (BCCI) ਦਾ ਕਾਰਜਕਾਲ ਸੰਭਾਲਣ ਦੇ ਦਿਨ ਉਹੀ ਬਲੇਜ਼ਰ ਪਹਿਨਣ ਦਾ ਫੈਸਲਾ ਕੀਤਾ। ਮੈਨੂੰ ਇਸ ਦਾ ਅਹਿਸਾਸ ਨਹੀਂ ਸੀ ਕਿ ਇਹ ਇੰਨਾ ਢਿੱਲਾ ਆਵੇਗਾ।

ਬੀ. ਸੀ. ਸੀ. ਆਈ ਦੇ 39ਵੇਂ ਪ੍ਰਧਾਨ ਦੇ ਰੂਪ 'ਚ ਅਹੁਦਾ ਸੰਭਾਲਣ ਵਾਲੇ ਗਾਂਗੁਲੀ ਨੂੰ ਆਮ ਸਭਾ ਦੀ ਅਗਲੀ ਬੈਠਕ ਤੱਕ ਅਗਲੇ 9 ਮਹੀਨੇ ਲਈ ਆਧਿਕਾਰਤ ਰੂਪ ਨਾਲ ਭਾਰਤੀ ਕ੍ਰਿਕਟ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗਾਂਗੁਲੀ ਸਾਲ 2014 'ਚ ਬੰਗਾਲ ਕ੍ਰਿਕਟ ਸੰਘ ਦੇ ਜੁਆਇੰਟ ਸਕੱਤਰ ਬਣੇ ਸਨ ਜਿਸ ਕਾਰਨ ਜੁਲਾਈ 2020 'ਚ ਕੈਬ ਅਧਿਕਾਰੀ  ਦੇ ਤੌਰ 'ਤੇ 6 ਸਾਲ ਪੂਰੇ ਹੋਣ ਦੇ ਤਹਿਤ ਕੂਲਿੰਗ ਆਫ ਪੀਰੀਅਡ ਸ਼ੁਰੂ ਹੋ ਜਾਵੇਗਾ। ਕੂਲਿੰਗ ਆਫ ਪੀਰੀਅਡ ਦੇ ਤਹਿਤ 3 ਸਾਲ ਤੱਕ ਤੁਸੀਂ ਕਿਸੇ ਅਹੁੱਦੇ 'ਤੇ ਨਹੀਂ ਰਹਿ ਸਕਦੇ।


Related News