ਡੇ-ਨਾਈਟ ਟੈਸਟ ਨੂੰ ਲੈ ਕੇ ਖੁਸ਼ ਗਾਂਗੁਲੀ, ਕਿਹਾ- ਗੁਲਾਬੀ ਗੇਂਦ ਨੂੰ ਦੇਖਣਾ ਲਾਲ ਗੇਂਦ ਨਾਲੋਂ ਸੌਖਾ

11/24/2019 11:11:05 AM

ਸਪੋਰਟਸ ਡੈਸਕ— ਭਾਰਤ 'ਚ ਖੇਡੇ ਜਾ ਰਹੇ ਪਹਿਲੇ ਡੇ-ਨਾਈਟ ਟੈਸਟ ਮੈਚ 'ਚ ਗੇਂਦ ਨੂੰ ਲੈ ਕੇ ਚਲ ਰਹੀ ਚਰਚਾ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਰਵਾਇਤੀ ਟੈਸਟ ਮੈਚਾਂ 'ਚ ਇਸਤੇਮਾਲ ਹੋਣ ਵਾਲੀ ਲਾਲ ਗੇਂਦ ਦੇ ਮੁਕਾਬਲੇ ਗੁਲਾਬੀ ਗੇਂਦ ਨੂੰ ਦੇਖਣਾ 'ਸੌਖਾ' ਹੈ।
PunjabKesari
ਸ਼ਾਮ ਸਮੇਂ ਗੁਲਾਬੀ ਗੇਂਦ ਦੀ ਵਿਜ਼ੀਬਿਲਟੀ ਨੂੰ ਲੈ ਕੇ ਸਵਾਲ ਉਠ ਰਹੇ ਸਨ ਜਿਸ ਦੇ ਬਾਰੇ 'ਚ ਪੁੱਛੇ ਜਾਣ 'ਤੇ ਸਾਬਕਾ ਭਾਰਤੀ ਕਪਤਾਨ ਨੇ ਕਿਹਾ, ''ਇਸ ਨੂੰ ਦੇਖਣਾ ਲਾਲ ਗੇਂਦ ਨਾਲੋਂਂ ਵੀ ਸੌਖਾ ਹੈ।'' ਗਾਂਗੁਲੀ ਨੇ ਹਾਲਾਂਕਿ ਆਸਟਰੇਲੀਆ 'ਚ ਡੇ-ਨਾਈਟ ਟੈਸਟ ਮੈਚ ਖੇਡਣ ਬਾਰੇ ਪੁੱਛੇ ਜਾਣ 'ਤੇ ਕੁਝ ਨਹੀਂ ਕਹਿਣਾ ਬਿਹਤਰ ਸਮਝਿਆ। ਦੇਸ਼ 'ਚ ਗੁਲਾਬੀ ਗੇਂਦ ਨਾਲ ਟੈਸਟ ਮੈਚ ਦੀ ਮੇਜ਼ਬਾਨੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਾਂਗੁਲੀ ਨੇ ਕਿਹਾ ਕਿ ਮੈਦਾਨ 'ਚ ਦਰਸ਼ਕਾਂ ਦੀ ਭੀੜ ਨੂੰ ਦੇਖ ਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ।  ਉਨ੍ਹਾਂ ਕਿਹਾ, ''ਸਭ ਤੋਂ ਅਹਿਮ ਇਹ ਹੈ ਕਿ ਇੰਨੇ ਸਾਰੇ ਲੋਕ ਮੈਚ ਦੇਖਣ ਆਏ। ਮੈਂ ਕਿਸੇ ਦਬਾਅ 'ਚ ਨਹੀਂ ਸੀ ਪਰ ਰੁਝਿਆ ਹੋਇਆ ਸੀ।''


Tarsem Singh

Content Editor

Related News