ਸੌਰਵ ਗਾਂਗੁਲੀ ਬਰਾਂਡ ਅੰਬੈਸਡਰ ਰਹਿਣਗੇ ਜਾਂ ਨਹੀਂ, ਅਡਾਨੀ ਦੀ ਕੰਪਨੀ ਨੇ ਕੀਤਾ ਖ਼ੁਲਾਸਾ
Wednesday, Jan 06, 2021 - 04:41 PM (IST)
ਨਵੀਂ ਦਿੱਲੀ : ਅਡਾਨੀ ਵਿਲਮਾਰ ਗਰੁੱਪ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਅੰਗਸ਼ੁ ਮਲਿਕ ਨੇ ਕਿਹਾ ਹੈ ਕਿ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਕੰਪਨੀ ਦੇ ਬਰਾਂਡ ਅੰਬੈਸਡਰ ਬਣੇ ਰਹਿਣਗੇ।
ਗਾਂਗੁਲੀ ਅਡਾਨੀ ਗਰੁੱਪ ਦੇ ਫੂਡ ਤੇਲ ਦਾ ਵਿਗਿਆਪਨ ਕਰਦੇ ਹਨ ਪਰ ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਖ਼ਰਾਬ ਅਤੇ ਹਲਕਾ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਉਣ ਦੇ ਬਾਅਦ ਟੀ.ਵੀ. ’ਤੇ ਉਨ੍ਹਾਂ ਦਾ ਵਿਗਿਆਪਨ ਨਹੀਂ ਦਿਖਾਇਆ ਜਾ ਰਿਹਾ ਸੀ। ਗਾਂਗੁਲੀ ਨੂੰ ਇਸ ਦੇ ਬਾਅਦ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਬੁੱਧਵਾਰ ਨੂੰ ਛੁੱਟੀ ਮਿਲੇਗੀ।
ਮਲਿਕ ਨੇ ਕਿਹਾ, ‘ਰਾਈਸਬ੍ਰਾਨ ਤੇਲ ਦੁਨੀਆ ਦਾ ਸਭ ਤੋਂ ਸਿਹਤਮੰਦ ਤੇਲ ਹੈ ਅਤੇ ਇਹ ਖ਼ਰਾਬ ਕੋਲੇਸਟਰਾਲ ਨੂੰ ਘਟਾਉਂਦਾ ਹੈ ਅਤੇ ਲਿਪਿਡ ਪ੍ਰੋਫਾਈਲ ਵਿਚ ਸੁਧਾਰ ਲਿਆਉਂਦਾ ਹੈ। ਗਾਂਗੁਲੀ ਸਾਡੇ ਬਰਾਂਡ ਅੰਬੈਸਡਰ ਹਨ ਅਤੇ ਰਾਈਸਬ੍ਰਾਨ ਤੇਲ ਦਾ ਵਿਗਿਆਪਨ ਕਰਦੇ ਹਨ। ਇਹ ਤੇਲ ਕੋਈ ਦਵਾਈ ਨਹੀਂ ਸਗੋਂ ਖਾਣਾ ਬਣਾਉਣ ਦਾ ਤੇਲ ਹੈ।’
ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਸਭ ਤੋਂ ਜ਼ਿਆਦਾ ਕਰੀਬ 60,000 ਬੱਚਿਆਂ ਦਾ ਜਨਮ ਭਾਰਤ ’ਚ ਹੋਇਆ : UNICEF
ਉਨ੍ਹਾਂ ਕਿਹਾ, ‘ਵੱਖ-ਵੱਖ ਕਾਰਕਾਂ ਕਾਰਨ ਲੋਕਾਂ ਨੂੰ ਦਿਲ ਦੀ ਬੀਮਾਰੀ ਹੋ ਸਕਦੀ ਹੈ। ਅਸੀਂ ਅੱਗੇ ਵੀ ਗਾਂਗੁਲੀ ਨਾਲ ਕੰਮ ਕਰਦੇ ਰਹਾਂਗੇ ਅਤੇ ਉਹ ਸਾਡੇ ਬਰਾਂਡ ਅੰਬੈਸਡਰ ਬਣੇ ਰਹਿਣਗੇ। ਅਸੀਂ ਕੁੱਝ ਸਮੇਂ ਲਈ ਟੀਵੀ ਵਿਗਿਆਪਨ ਤੋਂ ਬਰੇਕ ਲਈ ਹੈ ਅਤੇ ਗਾਂਗੁਲੀ ਦੇ ਸਿਹਤਮੰਦ ਹੋਣ ਦੇ ਬਾਅਦ ਅਸੀਂ ਉਨ੍ਹਾਂ ਨਾਲ ਬੈਠ ਕੇ ਅੱਗੇ ਦੀ ਗੱਲਬਾਤ ਕਰਾਂਗੇ। ਇਹ ਦੁਖ਼ਦ ਘਟਨਾ ਹੈ ਅਤੇ ਕਿਸੇ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ।’
ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ
ਜ਼ਿਕਰਯੋਗ ਹੈ ਕਿ ਗਾਂਗੁਲੀ ਨੂੰ ਸ਼ਨੀਵਾਰ ਨੂੰ ਆਪਣੇ ਨਿਵਾਸ ’ਤੇ ਜਿੰਮ ਚ ਕਸਰਤ ਦੌਰਾਨ ਛਾਤੀ ਵਿਚ ਦਰਦ ਉਠਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਥੇ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ, ਜਿਸ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਦੀਆਂ ਧਮਨੀਆਂ ਵਿਚ ਤਿੰਨ ਬਲਾਕੇਜ ਹਨ। ਵੁਡਲੈਂਡਸ ਹਸਪਤਾਲ ਦੀ ਸੀ.ਈ.ਓ. ਰੁਪਾਲੀ ਬਾਸੁ ਨੇ ਹਾਲਾਂਕਿ ਦੱਸਿਆ ਕਿ ਗਾਂਗੁਲੀ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਅਤੇ ਉਹ ਸਿਹਤਮੰਦ ਹਨ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਦੀ ਸਲਾਹ ਦੇ ਬਾਅਦ ਗਾਂਗੁਲੀ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।