ਗਾਂਗੁਲੀ ਇੰਗਲੈਂਡ ''ਚ ਕਰ ਸਕਦੇ ਹਨ ਚਾਰ ਦੇਸ਼ਾਂ ਦੀ ਸੀਰੀਜ਼ ''ਤੇ ਚਰਚਾ

02/08/2020 9:18:53 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਵ ਗਾਂਗੁਲੀ ਇੰਗਲੈਂਡ ਰਵਾਨਾ ਹੋ ਗਏ ਹਨ ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਉੱਥੇ ਚਾਰ ਦੇਸ਼ਾਂ ਦੀ ਸੀਰੀਜ਼ 'ਤੇ ਚਰਚਾ ਕਰ ਸਕਦੇ ਹਨ। ਗਾਂਗੁਲੀ ਨੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨਾਲ ਰਸਮੀ ਬੈਠਕ 'ਚ ਹਿੱਸਾ ਲੈਣਾ ਹੈ ਜਿੱਥੇ ਉਹ ਈ. ਸੀ. ਬੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਬੈਠਕ 'ਚ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਚਾਰ ਦੇਸ਼ਾਂ ਦੀ ਸੀਰੀਜ਼ ਨੂੰ ਲੈ ਕੇ ਇਸ ਗੱਲ 'ਤੇ ਵੀ ਚਰਚਾ ਕੀਤੀ ਜਾਵੇਗੀ ਕਿ ਇਹ ਸੀਰੀਜ਼ ਕਿਸ ਤਰ੍ਹਾਂ ਸ਼ੁਰੂ ਹੋਵੇਗੀ ਤੇ ਕਿਵੇਂ ਇਹ ਆਈ. ਸੀ. ਸੀ. ਦੇ ਭਵਿੱਖ ਦੌਰਾ ਪ੍ਰੋਗਗਰਾਮ 'ਚ ਸ਼ਾਮਲ ਹੋਵੇਗੀ। ਗਾਂਗੁਲੀ ਇਸੇ 'ਤੇ ਗੱਲ ਕਰਨ ਲਈ ਇੰਗਲੈਂਡ ਗਏ ਹਨ।

ਗਾਂਗੁਲੀ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਚੁੱਕੇ ਹਨ ਕਿ ਬੀ. ਸੀ. ਸੀ. ਆਈ ਹਰ ਸਾਲ ਚਾਰ ਦੇਸ਼ਾਂ ਦੀ ਸੀਰੀਜ਼ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ ਜਿਸ 'ਚ ਆਸਟਰੇਲੀਆ, ਇੰਗਲੈਂਡ ਤੇ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਸ਼ਾਮਲ ਹੋਵੇ। ਬੀ. ਸੀ. ਸੀ. ਆਈ ਦੇ ਅਧਿਕਾਰੀਆਂ ਨੇ ਈ. ਸੀ. ਬੀ. ਤੇ ਸੀ. ਏ. ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕੀਤੀ ਹੈ। ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਰਾਬਟਰਸ ਨੇ ਇਸ ਸਬੰਧੀ ਹਾਂ-ਪੱਖੀ ਰੁਖ਼ ਦਿਖਾਇਆ ਸੀ ਤੇ ਕਿਹਾ ਸੀ, 'ਮੈਨੂੰ ਲੱਗਦਾ ਹੈ ਕਿ ਗਾਂਗੁਲੀ ਦੇ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਤੋਂ ਬਾਅਦ ਇਹ ਇਕ ਨਵਾਂ ਵਿਚਾਰ ਹੈ।''


Tarsem Singh

Content Editor

Related News