ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਚਾਰ ਦਿਨ ਪਹਿਲਾਂ ਹੋਈ ਸੀ ਦਿਲ ਦੀ ਸਰਜਰੀ
Sunday, Jan 31, 2021 - 12:08 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਮੁੱਖ ਸੌਰਵ ਗਾਂਗੁਲੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਗਾਂਗੁਲੀ ਦੇ ਦਿਲ ਦੀਆਂ ਧਮਨੀਆਂ ਬਲਾਕ ਹੋਣ ਦੇ ਬਾਅਦ ਵੀਰਵਾਰ ਨੂੰ ਉਨ੍ਹਾਂ ਦੀ ਫਿਰ ਤੋਂ ਐਂਜੀਓਪਲਾਸਟੀ ਕੀਤੀ ਗਈ ਤੇ ਦੋ ਸਟੇਂਟ ਪਾਏ ਗਏ। ਐਤਵਾਰ ਸਵੇਰੇ ਡਾਕਟਰਾਂ ਨੇ ਜਾਂਚ ਕਰਨ ਦੇ ਬਾਅਦ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਬ੍ਰਾਜ਼ੀਲ ਦੇ ਸਟੇਡੀਅਮ ’ਚ ਅੱਗ ਲੱਗੀ
ਦਿਲ ਦੇ ਮਾਹਰ ਡਾਕਟਰ ਦੇਵੀ ਸ਼ੈਟੀ ਤੇ ਡਾਕਟਰ ਅਸ਼ਵਿਨ ਮਹਿਤਾ ਸਣੇ ਡਾਕਟਰਾਂ ਦੀ ਇਕ ਟੀਮ ਨੇ ਗਾਂਗੁਲੀ ਦੀ ਵੀਰਵਾਰ ਨੂੰ ਐਂਜੀਓਪਲਾਸਟੀ ਕੀਤੀ ਸੀ। ਦਿਲ ਸਬੰਧੀ ਦਿੱਕਤਾਂ ਕਾਰਨ ਗਾਂਗੁਲੀ ਬੁੱਧਵਾਰ ਨੂੰ ਇਕ ਮਹੀਨੇ ’ਚ ਦੂਜੀ ਵਾਰ ਹਸਪਤਾਲ ’ਚ ਦਾਖਲ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਹਲਕਾ ਦੌਰਾ ਪਿਆ ਸੀ ਤੇ ਉਨ੍ਹਾਂ ਦੇ ‘ਟ੍ਰਿਪਲ ਵੇਸਲ ਡਿਜ਼ੀਜ਼’ ਨਾਲ ਪੀੜਤ ਹੋਣ ਦਾ ਪਤਾ ਲੱਗਾ ਸੀ। ਉਸ ਦੌਰਾਨ ਧਮਨੀ ’ਚ ਬਲਾਕੇਜ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ ਸੀ ਤੇ ਇਕ ਸਟੇਂਟ ਪਾਇਆ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।