ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ 125 ਦੌੜਾਂ 'ਤੇ ਰੋਕਿਆ

Thursday, Jul 23, 2026 - 06:20 PM (IST)

ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ 125 ਦੌੜਾਂ 'ਤੇ ਰੋਕਿਆ

ਸਪੋਰਟਸ ਡੈਸਕ : ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਹਰਾਰੇ ਦੇ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 126 ਦੌੜਾਂ ਦਾ ਟੀਚਾ ਦਿੱਤਾ। ਜ਼ਿੰਬਾਬਵੇ ਲਈ ਵੇਸਲੀ ਮਧੇਵੇਰਾ ਨੇ 39 ਦੌੜਾਂ, ਰਿਆਨ ਬਰਲ ਨੇ 26 ਦੌੜਾਂ ਤੇ ਤਾਦੀਵਿਨਾਸ਼ੇ ਮਾਰੂਮਾਨੀ ਨੇ 27 ਦੌੜਾਂ ਬਣਾਈਆਂ। ਭਾਰਤ ਲਈ ਮਯੰਕ ਯਾਦਵ ਨੇ 2, ਪ੍ਰਿੰਸ ਯਾਦਵ ਨੇ 2, ਸ਼ਿਵਮ ਦੂਬੇ ਨ 1 ਤੇ ਰਵੀ ਬਿਸ਼ਨੋਈ ਨੇ 1 ਵਿਕਟਾਂ ਲਈਆਂ। 

ਇੰਗਲੈਂਡ ਅਤੇ ਆਇਰਲੈਂਡ ਦੌਰੇ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ, ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਨੌਜਵਾਨ ਭਾਰਤੀ ਟੀਮ ਅੱਜ ਜ਼ਿੰਬਾਬਵੇ ਵਿਰੁੱਧ ਨਵੇਂ ਜੋਸ਼ ਨਾਲ ਮੈਦਾਨ 'ਤੇ ਉਤਰੇਗੀ। ਇਸ ਦੌਰਾਨ, ਸਿਕੰਦਰ ਰਜ਼ਾ ਦੀ ਕਪਤਾਨੀ ਵਾਲੀ ਜ਼ਿੰਬਾਬਵੇ ਘਰੇਲੂ ਹਾਲਾਤਾਂ ਦਾ ਪੂਰਾ ਫਾਇਦਾ ਉਠਾਉਣ ਅਤੇ ਭਾਰਤ ਨੂੰ ਸਖ਼ਤ ਚੁਣੌਤੀ ਦੇਣ ਲਈ ਤਿਆਰ ਹੈ।

ਟੀਮਾਂ:

ਜ਼ਿੰਬਾਬਵੇ (ਪਲੇਇੰਗ ਇਲੈਵਨ) : ਬ੍ਰਾਇਨ ਬੇਨੇਟ, ਤਦੀਵਾਨਾਸ਼ੇ ਮਾਰੂਮਾਨੀ (ਵਿਕਟਕੀਪਰ), ਬੇਨ ਕੁਰੇਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੀ ਮਾਧਵੇਰੇ, ਬ੍ਰੈਡ ਇਵਾਨਸ, ਨਿਊਮੈਨ ਨਿਆਮਹੂਰੀ, ਰਿਚਰਡ ਨਗਾਰਵਾ, ਬਲੇਸਿੰਗ ਮੁਜ਼ਾਰਬਾਨੀ

ਭਾਰਤ (ਪਲੇਇੰਗ ਇਲੈਵਨ) : ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ, ਅਸ਼ੋਕ ਸ਼ਰਮਾ, ਮਯੰਕ ਯਾਦਵ


author

Tarsem Singh

Content Editor

Related News