ਸੋਫੀ ਡਿਵਾਇਨ ਨੇ ਤੋੜਿਆ ਮਿਤਾਲੀ ਰਾਜ ਦਾ ਰਿਕਾਰਡ

02/10/2020 7:08:59 PM

ਵੇਲਿੰਗਟਨ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸੋਫੀ ਡਿਵਾਇਨ ਸੋਮਵਾਰ ਨੂੰ ਭਾਰਤ ਦੀ ਸਟਾਰ ਖਿਡਾਰੀ ਮਿਤਾਲੀ ਰਾਜ ਦਾ ਰਿਕਾਰਡ ਤੋੜ ਕੇ ਟੀ-20 ਵਿਚ ਲਗਾਤਾਰ 5 ਮੈਚਾਂ ਵਿਚ 50 ਦੌੜਾਂ ਨਾਲ ਜ਼ਿਆਦਾ ਸਕੋਰ ਕਰਨ ਵਾਲੀ ਖਿਡਾਰੀ ਬਣ ਗਈ। ਸੋਫੀ ਨੇ ਦੱਖਣੀ ਅਫਰੀਕਾ ਵਿਰੁੱਧ ਟੀ-20 ਮੁਕਾਬਲੇ ਵਿਚ ਇਹ ਉਪਲੱਬਧੀ ਹਾਸਲ ਕੀਤੀ। ਖੱਬੇ ਹੱਥ ਦੀ ਬੱਲੇਬਾਜ਼ੀ ਸੋਫੀ ਇਸਦੇ ਨਾਲ ਹੀ ਨਿਊਜ਼ੀਲੈਂਡ ਦੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ, ਜਿਸ ਨੇ ਟੀ-20 ਵਿਚ ਸੈਂਕੜਾ ਲਾਇਆ ਹੈ। ਉਸ ਨੇ ਦੱਖਣੀ ਅਫਰੀਕਾ ਵਿਰੁੱਧ ਚੌਥੇ ਟੀ-20 ਮੁਕਾਬਲੇ ਵਿਚ 65 ਗੇਂਦਾਂ ਵਿਚ 12 ਚੌਕੇ ਤੇ 3 ਛੱਕੇ ਲਾ ਕੇ 105 ਦੌੜਾਂ  ਦੇ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਨਾਲ ਕੀਵੀ ਟੀਮ ਨੇ 69 ਦੌੜਾਂ ਨਾਲ ਜਿੱਤ ਹਾਸਲ ਕੀਤੀ।

PunjabKesari

ਸੋਫੀ ਨੇ ਆਕਲੈਂਡ ਵਿਰੁੱਧ ਵੇਲਿੰਗਟਨ ਲਈ ਖੇਡਦੇ ਹੋਏ 54 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਉਸ ਨੇ ਦੱਖਣੀ ਅਫਰੀਕਾ ਵਿਰੁੱਧ ਮਾਊਂਟ ਮੋਂਗਾਨੂਈ ਵਿਚ ਅਜੇਤੂ 54, ਹੈਲਿਮਟਨ ਵਿਚ 61, ਵੇਲਿੰਗਟਨ ਵਿਚ 77 ਤੇ 105 ਦੌੜਾਂ ਬਣਾਈਆਂ।

 

Related News