ਸੋਨੀ ਓਪਨ ਗੋਲਫ ਟੂਰਨਾਮੈਂਟ : ਲਾਹਿੜੀ ਸਾਂਝੇ ਤੌਰ ’ਤੇ 64ਵੇਂ ਸਥਾਨ ’ਤੇ ਪਹੁੰਚਿਆ
Sunday, Jan 17, 2021 - 09:53 PM (IST)

ਹੋਨੋਲੂਲੂ (ਹਵਾਈ)– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸੋਨੀ ਓਪਨ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਇੱਥੇ 6 ਅੰਡਰ 64 ਦੇ ਇਸ ਟੂਰਨਾਮੈਂਟ ਦੇ ਆਪਣੇ ਸਰਵਸ੍ਰੇਸ਼ਠ ਸਕੋਰ ਦੇ ਨਾਲ ਸਾਂਝੇ ਤੌਰ ’ਤੇ 17ਵੇਂ ਸਥਾਨ ’ਤੇ ਪਹੁੰਚ ਗਿਆ। ਉਸ ਨੇ 9ਵੇਂ ਹੋਲ ਵਿਚ ਬੋਗੀ ਕਰਨ ਤੋਂ ਬਾਅਦ 18ਵੇਂ ਹੋਲ ਵਿਚ ਡਬਲ ਬੋਗੀ ਕਰ ਦਿੱਤੀ ਨਹੀਂ ਤਾਂ ਉਸਦਾ ਪ੍ਰਦਰਸ਼ਨ ਹੋਰ ਚੰਗਾ ਹੁੰਦਾ। ਤੀਜੇ ਦੌਰ ਤੋਂ ਬਾਅਦ ਉਸਦਾ ਕੁਲ ਸਕੋਰ 12 ਅੰਡਰ ਦਾ ਸੀ, ਜਿਸ ਨਾਲ ਉਹ ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੇ ਬ੍ਰੈਂਡਨ ਸਟੀਲੇ (61) ਤੋਂ 5 ਸ਼ਾਟਾਂ ਪਿੱਛੇ ਹੈ। ਉਸ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 5 ਅੰਡਰ 65 ਦਾ ਆਪਣਾ ਸਰਵਸ੍ਰੇਸ਼ਠ ਕਾਰਡ ਖੇਡਿਆ ਸੀ ਪਰ ਸ਼ਨੀਵਾਰ ਨੂੰ ਉਹ ਇਸ ਵਿਚ ਸੁਧਾਰ ਕਰਨ ਵਿਚ ਸਫਲ ਰਿਹਾ। ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਮੈਂ ਸ਼ੁਰੂਆਤੀ 9 ਹੋਲ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਦੂਜੇ ਹਿੱਸੇ ਵਿਚ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਗੇਂਦ ਹੋਲ ਦੇ ਨੇੜੇ ਤੋਂ ਨਿਕਲ ਗਈ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।