ਕੁਝ ਭਾਰਤੀ ਖਿਡਾਰੀਆਂ ਨੂੰ ਪਾਬੰਦੀ ਪਸੰਦ ਨਹੀਂ ਆਈ ਪਰ ਸਾਨੂੰ IPL ਬਬਲ ਸੁਰੱਖਿਅਤ ਲੱਗਾ : ਪਾਮੇਂਟ

Tuesday, May 11, 2021 - 11:42 PM (IST)

ਕੁਝ ਭਾਰਤੀ ਖਿਡਾਰੀਆਂ ਨੂੰ ਪਾਬੰਦੀ ਪਸੰਦ ਨਹੀਂ ਆਈ ਪਰ ਸਾਨੂੰ IPL ਬਬਲ ਸੁਰੱਖਿਅਤ ਲੱਗਾ : ਪਾਮੇਂਟ

ਨਵੀਂ ਦਿੱਲੀ– ਮੁੰਬਈ ਇੰਡੀਅਨਜ਼ ਦੇ ਫੀਲਡਿੰਗ ਕੋਚ ਜੇਮਸ ਪਾਮੇਂਸ ਨੇ ਦਾਅਵਾ ਕੀਤਾ ਹੈ ਕਿ ਕੁਝ ਭਾਰਤੀ ਕ੍ਰਿਕਟਰਾਂ ਨੂੰ ਆਈ. ਪੀ. ਐੱਲ. ਬਾਓ-ਬਬਲ ਵਿਚ ਪਾਬੰਦੀਆਂ ਵਿਚ ਰਹਿਣਾ ਪਸੰਦ ਨਹੀਂ ਆਇਆ ਪਰ ਉਨ੍ਹਾਂ ਨੂੰ ਬਬਲ ਬਿਲਕੁਲ ਸੁਰੱਖਿਅਤ ਲੱਗਾ। ਉਸ ਨੇ ਕਿਸੇ ਖਿਡਾਰੀ ਦਾ ਨਾਂ ਨਹੀਂ ਲਿਆ। ਆਈ. ਪੀ. ਐੱਲ. ਵਿਚ ਖਿਡਾਰੀਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਆਉਣ ਤੋਂ ਬਾਅਦ ਲੀਗ ਨੂੰ 4 ਮਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਪਾਮੇਂਟ ਨੇ ਕਿਹਾ,‘‘ਕੁਝ ਭਾਰਤੀ ਖਿਡਾਰੀਆਂ ਨੂੰ ਪਾਬੰਦੀ ਤੇ ਦਿਸ਼ਾ-ਨਿਰਦੇਸ਼ ਪਸੰਦ ਨਹੀਂ ਆ ਰਹੇ ਸਨ ਪਰ ਸਾਨੂੰ ਬਹੁਤ ਹੀ ਸੁਰੱਖਿਅਤ ਲੱਗਾ। ਸਾਨੂੰ ਇਕ ਵਾਰ ਵੀ ਨਹੀਂ ਲੱਗਾ ਕਿ ਬਬਲ ਵਿਚ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਨਾਦਰਨ ਡਿਸਟ੍ਰਿਕਟ ਦੇ ਸਾਬਕਾ ਕੋਚ ਨੇ ਕਿਹਾ ਕਿ ਲੀਗ ਰੋਕੇ ਜਾਣ ਤੋਂ ਥੋੜ੍ਹਾ ਪਹਿਲਾਂ ਹੀ ਉਹ ਤੇ ਮੁੰਬਈ ਟੀਮ ਦੇ ਖਿਡਾਰੀਆਂ ਨੂੰ ਕੁਝ ਸ਼ੱਕ ਹੋਣ ਲੱਗਾ ਸੀ। ਉਸ ਨੇ ਕਿਹਾ,‘‘ਜਦੋਂ ਟੀਮਾਂ ਵਿਚ ਮਾਮਲੇ ਆਉਣ ਲੱਗੇ ਤਾਂ ਅਸੀਂ ਥੋੜ੍ਹਾ ਡਰ ਗਏ ਸੀ।’’

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ

PunjabKesari
ਉਸ ਨੇ ਕਿਹਾ, ‘‘ਚੇਨਈ ਸੁਪਰ ਕਿੰਗਜ਼ ਨੇ ਦੱਸਿਆ ਕਿ ਉਸਦੀ ਟੀਮ ਵਿਚ ਮਾਮਲੇ ਹਨ ਤੇ ਅਸੀਂ ਉਸੇ ਹਫਤੇ ਚੇਨਈ ਨਾਲ ਖੇਡੇ ਸੀ। ਮੈਂ ਜ਼ਿਆਦਾਤਰ ਸਮਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਕ੍ਰਿਕਟਰਾਂ ਦੇ ਨਾਲ ਬਿਤਾਇਆ ਤੇ ਮੈਂ ਪਾਇਆ ਕਿ ਉਨ੍ਹਾਂ ਦੀ ਸੋਚ ਬਦਲ ਚੁੱਕੀ ਸੀ।’’ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਹਾਲਾਂਕਿ ਇਕ ਪਲ ਵੀ ਅਜਿਹਾ ਨਹੀਂ ਲੱਗਾ ਕਿ ਮੁੰਬਈ ਇੰਡੀਅਨਜ਼ ਵਲੋਂ ਟੀਮ ਹੋਟਲ ਵਿਚ ਬਣਾਏ ਗਏ ਬਾਓ-ਬਬਲ ਵਿਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਸਮਝੌਤਾ ਕੀਤਾ ਗਿਆ।

ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ

PunjabKesari
ਪਾਮੇਂਟ ਨੇ ਕਿਹਾ ਕਿ ਲੀਗ ਮੁਲਤਵੀ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਪਤਾ ਸੀ ਕਿ ਭਾਰਤ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ ਤੇ ਅਜਿਹੇ ਵਿਚ ਮੈਚ ਛੇ ਸ਼ਹਿਰਾਂ ਵਿਚ ਨਹੀਂ ਕਰਵਾਏ ਜਾਣੇ ਚਾਹੀਦੇ ਸਨ। ਉਸ ਨੇ ਕਿਹਾ, ‘‘ਜੇਕਰ ਮੈਚ ਸਿਰਫ ਮੁੰਬਈ ਵਿਚ ਹੁੰਦੇ ਤਾਂ ਆਸਾਨੀ ਨਾਲ ਹੋ ਜਾਂਦੇ ਪਰ ਇਕ ਵਾਰ ਮੁੰਬਈ ਵਿਚ ਮਾਮਲੇ ਵਧਣ ਤੋਂ ਬਾਅਦ ਮੈਦਾਨ ਕਰਮਚਾਰੀਆਂ, ਹੋਰ ਸਟਾਫ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਸੀ।’’ ਉਸ ਨੇ ਇਹ ਵੀ ਕਿਹਾ ਕਿ ਅਹਿਮਦਾਬਾਦ ਵਿਚ ਇੰਗਲੈਂਡ ਵਿਰੁੱਧ ਟੈਸਟ ਮੈਚਾਂ ਵਿਚ 70,000 ਦਰਸ਼ਕਾਂ ਨੂੰ ਐਂਟਰੀ ਦੇਣਾ ਗੈਰ-ਜ਼ਿੰਮੇਵਾਰਾਨਾ ਸੀ ਤੇ ਫਿਰ ਅਹਿਮਦਾਬਾਦ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਗਏ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News