ਸੋਫੀਆ ਕੇਨਿਨ ਨੇ ਫਰੈਂਚ ਓਪਨ ਫਾਈਨਲ 'ਚ ਕੀਤਾ ਪ੍ਰਵੇਸ਼

10/9/2020 1:08:05 PM

ਪੈਰਿਸ (ਭਾਸ਼ਾ) : ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਸੋਫੀਆ ਕੇਨਿਨ ਨੇ ਫਰੈਂਚ ਓਪਨ ਮਹਿਲਾ ਏਕਲ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਨ੍ਹਾਂ ਦਾ ਸਾਹਮਣਾ ਪੋਲੈਂਡ ਦੀ ਇਗਾ ਸਵਿਆਤੇਕ ਨਾਲ ਹੋਵੇਗਾ। ਇਸ ਸਾਲ ਆਸਟਰੇਲੀਆਈ ਓਪਨ ਜਿੱਤ ਚੁੱਕੀ ਕੇਨਿਨ ਨੇ 7ਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਨੂੰ 6.4, 7.5 ਨਾਲ ਮਾਤ ਦਿੱਤੀ। ਇਸ ਸੈਸ਼ਲ ਵਿਚ ਕੇਨਿਨ ਦਾ ਗਰੈਂਡਸਲੈਮ ਰਿਕਾਰਡ 16.1 ਦਾ ਹੈ। ਸਵਿਆਤੇਕ ਨੇ ਅਰਜਨਟੀਨਾ ਦੀ ਕੁਆਲੀਫਾਇਰ ਨਾਦੀਆ ਪੋਡੋਰੋਸਕਾ ਨੂੰ 6.2, 6.1 ਨਾਲ ਹਰਾਇਆ।

19 ਸਾਲਾ ਇਸ ਖਿਡਾਰੀ ਦੀ ਰੈਂਕਿੰਗ 54ਵੀਂ ਹੈ ਅਤੇ ਉਸ ਨੇ ਕਦੇ ਟੂਰ ਪੱਧਰ ਦਾ ਖ਼ਿਤਾਬ ਵੀ ਨਹੀਂ ਜਿੱਤਿਆ ਹੈ। ਕਿਸੇ ਗਰੈਂਡਸਲੈਮ ਵਿਚ ਉਹ ਚੌਥੇ ਦੌਰ ਤੋਂ ਅੱਗੇ ਨਹੀਂ ਗਈ। ਉਹ 1975 ਵਿਚ ਕੰਪਿਊਟਰ ਰੈਂਕਿੰਗ ਸ਼ੁਰੂ ਹੋਣ ਦੇ ਬਾਅਦ ਤੋਂ ਰੋਲਾਂ ਗੈਰਾਂ 'ਤੇ ਮਹਿਲਾ ਏਕਲ ਫਾਈਨਲ ਵਿਚ ਪੁੱਜਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਵਾਲੀ ਖਿਡਾਰੀ ਬਣ ਗਈ। ਉਸ ਨੇ ਕਿਹਾ, 'ਇਹ ਸਪਨੇ ਵਾਂਗ ਹੈ। ਮੈਨੂੰ ਪਤਾ ਹੈ ਕਿ ਮੈਂ ਚੰਗੀ ਟੈਨਿਸ ਖੇਡ ਸਕਦੀ ਹਾਂ ਪਰ ਮੈਂ ਆਪਣੇ ਪ੍ਰਦਰਸ਼ਨ 'ਤੇ ਹੈਰਾਨ ਵੀ ਹਾਂ। ਮੈਂ ਕਦੇ ਸੋਚਿਆ ਨਹੀਂ ਸੀ ਕਿ ਫਾਈਨਲ ਵਿਚ ਪਹੁੰਚ ਸਕਾਂਗੀ।'

ਉਸ ਨੇ ਚੌਥੇ ਦੌਰ ਵਿਚ ਦੁਨੀਆ ਦੀ ਨੰਬਰ ਇਕ ਖਿਡਾਰੀ ਸਿਮੋਨਾ ਹਾਲੇਪ ਨੂੰ 6.1, 6.2 ਨਾਲ ਹਰਾਇਆ। ਇਸ ਤੋਂ ਪਹਿਲਾਂ 2019 ਦੀ ਉਪ ਜੇਤੂ ਮਾਰਕੇਟਾ ਵੋਂਡਰੂਸੋਵਾ ਨੂੰ ਮਾਤ ਦਿੱਤੀ। ਉਹ ਮਹਿਲਾ ਜੋੜੀਦਾਰ ਵਿਚ ਵੀ ਅਮਰੀਕਾ ਦੀ ਨਿਕੋਲ ਮੇਲਿਚਰ ਨਾਲ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਜੇਕਰ ਉਹ ਦੋਵੇਂ ਖ਼ਿਤਾਬ ਜਿੱਤਦੀ ਹੈ ਤਾਂ 2000 ਵਿਚ ਮੈਰੀ ਪਿਅਰਸ ਦੇ ਬਾਅਦ ਫਰੈਂਚ ਓਪਨ ਏਕਲ ਅਤੇ ਮਹਿਲਾ ਜੋੜੀਦਾਰ ਖ਼ਿਤਾਬ ਜਿੱਤਣ ਵਾਲੀ ਪਹਿਲੀ ਖਿਡਾਰੀ ਬਣੇਗੀ।  


cherry

Content Editor cherry