ਤਾਂ ਇਸ ਸਾਬਕਾ ਖਿਡਾਰੀ ਦੇ ਕਹਿਣ ਮੁਤਾਬਕ ਕੈਮਰਾਮੈਨ ਨੇ ਕੀਤਾ, ਬੈਨਕ੍ਰਾਫਟ ''ਤੇ ਫੋਕਸ

Tuesday, Mar 27, 2018 - 06:48 PM (IST)

ਤਾਂ ਇਸ ਸਾਬਕਾ ਖਿਡਾਰੀ ਦੇ ਕਹਿਣ ਮੁਤਾਬਕ ਕੈਮਰਾਮੈਨ ਨੇ ਕੀਤਾ, ਬੈਨਕ੍ਰਾਫਟ ''ਤੇ ਫੋਕਸ

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆਈ ਖਿਡਾਰੀਆਂ 'ਤੇ ਲਗੇ ਬਾਲ ਟੈਂਪਰਿੰਗ ਦੇ ਦੋਸ਼ ਤੋਂ ਬਾਅਦ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਰਹੇ ਫੇਨੀ ਡੀਵਿਲਿਅਰਸ ਨੇ ਖੁਲਾਸਾ ਕੀਤਾ ਹੈ। ਉਸ ਨੇ ਇਕ ਪ੍ਰੋਗਰਾਮ 'ਚ ਦੱਸਿਆ ਕਿ ਉਸ ਦੇ ਹੀ ਕਹਿਣ 'ਤੇ ਕੈਮਰਾਮੈਨ ਨੇ ਬੈਨਕ੍ਰਾਫਟ 'ਤੇ ਨਜ਼ਰ ਰੱਖੀ ਸੀ। ਦਸ ਦਈਏ ਕਿ ਦੱਖਣੀ ਅਫਰੀਕਾ ਦੇ ਨਾਲ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਆਸਟਰੇਲੀਆ 'ਤੇ ਬਾਲ ਟੈਂਪਰਿੰਗ ਦਾ ਦੋਸ਼ ਲਗਾ ਹੈ। ਇਸ ਤੋਂ ਬਾਅਦ ਸਟੀਵ ਸਮਿਥ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਨਾਲ ਹੀ ਡੇਵਿਡ ਵਾਰਨਰ ਨੂੰ ਵੀ ਉਪ- ਕਪਤਾਨੀ ਤੋਂ ਹਟਾ ਦਿੱਤਾ ਗਿਆ। ਅਜੇ ਕ੍ਰਿਕਟ ਆਸਟਰੇਲੀਆ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫੈਸਲਾ ਆਉਣ ਤੋਂ ਬਾਅਦ ਸਮਿਥ ਅਤੇ ਵਾਰਨਰ 'ਤੇ ਇਕ ਸਾਲ ਦਾ ਬੈਨ ਲੱਗ ਸਕਦਾ ਹੈ।
ਫੇਨੀ ਦੱ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾਰਮਲ ਗੇਂਦ 30 ਓਵਰਾਂ ਬਾਅਦ ਹੀ ਸਵਿੰਗ ਕਰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ 30 ਓਵਰਾਂ ਤਕ ਗੇਂਦ ਘਿਸ ਜਾਂਦੀ ਹੈ। ਪਰ ਉਸ ਨੇ ਦੇਖਿਆ ਕਿ ਆਸਟਰੇਲੀਆ ਗੇਂਦਬਾਜ਼ 26ਵੇਂ ਓਵਰ ਤੋਂ ਹੀ ਸਵਿੰਗ ਕਰ ਰਹੇ ਸਨ।
ਕੈਮਰਾਮੈਨ ਨੂੰ ਕਿਹਾ ਨਜ਼ਰ ਰੱਖਣ ਲਈ
ਫੈਨੀ ਨੂੰ ਸ਼ੱਕ ਹੋਣ 'ਤੇ ਉਸ ਨੇ ਕੈਮਰਾਮੈਨ ਨੂੰ ਕੁਝ ਖਿਡਾਰੀਆਂ 'ਤੇ ਨਜ਼ਰ ਰੱਖਣ ਲਈ ਕਿਹਾ। ਕੈਮਰਾਮੈਨ ਨੂੰ ਵੀ ਕੁਝ ਖਿਡਾਰੀਆਂ ਦੀ ਹਰਕਤਾਂ 'ਤੇ ਸ਼ੱਕ ਹੋਣ ਲਗਾ। ਕੁਝ ਸਮੇਂ ਬਾਅਦ ਉਸ ਨੂੰ ਬੈਨਕ੍ਰਾਫਟ ਦੀ ਹਰਕਤ ਅਜੀਬ ਲਗੀ। ਕੈਮਰਾਮੈਨ ਨੇ ਫੋਕਸ ਬੈਨਕ੍ਰਾਫਟ 'ਤੇ ਕਰ ਦਿੱਤਾ ਜਿਸ ਨਾਲ ਬੈਨਕ੍ਰਾਫਟ ਬਾਲ ਟੈਂਪਰਿੰਗ ਕਰਦਾ ਕੈਮਰੇ 'ਚ ਆ ਗਿਆ।


Related News