ਤਾਂ ਕੋਹਲੀ ਨੇ ਇਸ ਕਾਰਨ ਠੁਕਰਾ ਦਿੱਤੀਆਂ ਇਨ੍ਹਾਂ ਮਸ਼ਹੂਰ ਉਤਪਾਦਾਂ ਦੀਆਂ ਡੀਲਾਂ!

09/16/2017 10:20:42 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੁਦ ਨੂੰ ਸਮਾਜਿਕ ਸਰੋਕਾਰ ਨਾਲ ਜੁੜੇ ਨੌਜਵਾਨ ਆਇਕਨ ਦੀ ਪਹਿਚਾਣ ਬਣਾਉਣ ਦੇ ਲਈ ਸ਼ੀਤਲ ਪੇਅ ਪਦਾਰਥ ਪੇਪਸੀ ਅਤੇ ਗੋਰਾ ਬਣਾਉਣਾ ਵਾਲੀ ਇਕ ਉਤਪਾਦ ਦੇ ਪ੍ਰਚਾਰ ਤੋਂ ਮਨ੍ਹਾ ਕਰ ਦਿੱਤਾ। ਵਿਰਾਟ ਦੇ ਮੁਤਾਬਕ ਇਹ ਉਤਪਾਦ ਜੰਕ ਫੂਡ ਅਤੇ ਨਸਲਵਾਦ ਨੂੰ ਵਾਧਾ ਦਿੰਦੇ ਹਨ।
ਮੌਜੂਦਾ ਟੀਮ ਦੇ ਸਭ ਤੋਂ ਵੱਡੇ ਸਿਤਾਰੀਆਂ 'ਚ ਇਕ ਇਸ 28 ਸਾਲਾਂ ਖਿਡਾਰੀ ਨੇ ਫੈਸਲਾ ਕੀਤਾ ਹੈ ਕਿ ਉਹ ਸਿਰਫ ਉਸ ਦੀ ਉਤਪਾਦ ਦਾ ਪ੍ਰਚਾਰ ਕਰੇਗਾ ਜਿਸ ਨਾਲ ਉਹ ਖੁਦ ਨੂੰ ਜੋੜ ਸਕੇ। ਜਿਸ ਦਾ ਇਸਤੇਮਾਲ ਉਹ ਖੁਦ ਕਰ ਸਕੇ। ਵਿਰਾਟ ਦੇ ਨਾਲ ਕੰਮ ਕਰ ਚੁੱਕੇ ਇਕ ਸ਼ਖਸ ਨੇ ਅੱਜ ਕਿਹਾ ਕਿ ਵਿਰਾਟ ਦੇ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਪੇਪਸੀ 'ਤੇ ਪਵੇਗਾ, ਜਿਸ ਦਾ ਪ੍ਰਚਾਰ ਉਹ 2011 ਤੋਂ ਕਰ ਰਿਹਾ ਸੀ।
ਪੇਪਸੀ ਨਾਲ ਵਿਰਾਟ ਦਾ ਕਰਾਰ ਇਸ ਸਾਲ ਅਪ੍ਰੈਲ 'ਤ ਖਤਮ ਹੋਇਆ ਜਿਸ ਤੋਂ ਬਾਅਦ ਵਿਰਾਟ ਨੇ ਕਿਹਾ ਸੀ ਕਿ ਉਹ ਲੋਕਾਂ ਤੋਂ ਇਸ ਉਤਪਾਦ ਦਾ ਸੇਵਨ ਕਰਨ ਲਈ ਨਹੀਂ ਕਹਿ ਸਕਦਾ ਜੋ ਉਹ ਖੁਦ ਵੀ ਨਹੀਂ ਲੈਂਦਾ ਹੈ। ਕੋਹਲੀ ਦੇ ਵਿਗਿਆਪਨਾਂ ਦੀ ਪ੍ਰਬੰਧ ਕਰਨ ਵਾਲੀ ਕਾਰਨਰਸਟੋਨ ਨੇ ਇਸ ਮੁੱਦੇ 'ਤੇ ਕੁਝ ਕਹਿਣ ਤੋਂ ਮਨ੍ਹਾ ਕਰ ਦਿੱਤਾ ਪਰ ਭਾਰਤੀ ਕਪਤਾਨ ਦੇ ਨਾਲ ਕਰੀਬ ਤੋਂ ਕੰਮ ਕਰਨ ਵਾਲੇ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਕੋਹਲੀ ਆਪਣੇ ਸਮਾਜਿਕ ਸਰੋਕਾਰ ਨੂੰ ਲੈ ਕੇ ਜ਼ਿਆਦਾ ਸਹਜ ਹੋ ਗਿਆ ਹੈ।
 


Related News