ਵੈਸਟਇੰਡੀਜ਼ ਖਿਲਾਫ ਮੰਧਾਨਾ ਨੇ ਖੇਡੀ ਤੂਫਾਨੀ ਪਾਰੀ, ਤੋੜਿਆ ਕੋਹਲੀ ਦਾ ਇਹ ਵੱਡਾ ਰਿਕਾਰਡ

11/07/2019 12:31:43 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਟੀਮ ਨੇ ਨਾਰਥ ਸਟੈਂਡ 'ਚ ਖੇਡੇ ਗਏ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨ-ਡੇ ਮੈਚ 'ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ 2-1 ਨਾਲ ਸੀਰੀਜ਼ ਵੀ ਆਪਣੇ ਨਾਂ ਕਰ ਲਈ। ਭਾਰਤ ਨੂੰ ਮਿਲੀ ਇਸ ਵੱਡੀ ਜਿੱਤ 'ਚ ਸਿਮ੍ਰਿਤੀ ਮੰਧਾਨਾ ਦੀ ਅਹਿਮ ਭੂਮਿਕਾ ਰਹੀ। ਇਸ ਮੈਚ 'ਚ ਮੰਧਾਨਾ ਨੇ ਲਾਜਵਾਬ ਪਾਰੀ ਖੇਡ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੀ ਹੋਈ ਕ੍ਰਿਕਟ ਇਤਿਹਾਸ 'ਚ ਇਕ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਟੀਮ 194 ਦੌੜਾਂ 'ਤੇ ਹੀ ਢੇਰ ਹੋ ਗਈ। ਜਵਾਬ 'ਚ ਟੀਮ ਇੰਡੀਆ ਨੇ 47 ਗੇਂਦਾਂ ਪਹਿਲਾਂ ਹੀ ਚਾਰ ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ।PunjabKesari
ਲਗਾਤਾਰ 9 ਪਾਰੀਆਂ 'ਚ 50 ਤੋਂ ਵੱਧ ਬਣਾਈਆਂ ਦੌੜਾਂ
10 ਅਪ੍ਰੈਲ 2013 ਨੂੰ ਅਹਿਮਦਾਬਾਦ 'ਚ ਅੰਤਰਰਾਸ਼ਟਰੀ ਪੱਧਰ 'ਤੇ ਵਨ-ਡੇ ਕ੍ਰਿਕਟ 'ਚ ਡੈਬਿਊ ਕਰਨ ਵਾਲੀ ਸਿਮ੍ਰਿਤੀ ਮੰਧਾਨਾ ਮਹਿਲਾ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਟੀਚੇ ਦਾ ਪਿੱਛਾ ਕਰਦੀ ਹੋਈ ਸਭ ਤੋਂ ਵੱਧ 50 ਜਾਂ ਉਸ ਤੋਂ ਵੱਧ ਦੌੜਾਂ ਦੀ ਪਾਰੀ ਖੇਡਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਮੰਧਾਨਾ ਨੇ 2018 ਤੋਂ ਟੀਚੇ ਦਾ ਪਿੱਛਾ ਕਰਦੀ ਹੋਈ ਲਗਾਤਾਰ 9ਵੀਂ ਵਾਰ 50 ਜਾਂ ਉਸ ਤੋਂ ਵੱਧ ਦੌੜਾਂ ਦੀ ਪਾਰੀ ਖੇਡੀ ਹੈ। ਮੰਧਾਨਾ ਨੇ 67, 52, 86, 53*, 73*, 105, 90*, 63, 74 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ। ਇਸ ਮਾਮਲੇ 'ਚ ਉਸ ਨੇ ਨਿਊਜ਼ੀਲੈਂਡ ਦੀ ਸੁਜੀ ਬੇਟਸ ਦੀ ਬਰਾਬਰੀ ਕੀਤੀ, ਜਿਸ ਨੇ 2015 ਤੋਂ 2017 ਤੱਕ ਵਨ-ਡੇ 'ਚ ਟੀਚੇ ਦਾ ਪਿੱਛਾ ਕਰਦੀ ਹੋਈ ਲਗਾਤਾਰ 9 ਪਾਰੀਆਂ 'ਚ 50 ਜਾਂ ਉਸ ਤੋਂ ਵੱਧ ਦੌੜਾਂ ਬਣਾਈਆਂ ਸਨ।PunjabKesariਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ
ਵੈਸਟਇੰਡੀਜ਼ ਖਿਲਾਫ ਤੀਜੇ ਮੈਚ 'ਚ ਮੰਧਾਨਾ ਨੇ 74 ਦੌੜਾਂ ਦੀ ਪਾਰੀ ਦੇ ਦਮ 'ਤੇ ਵਨ-ਡੇ ਕ੍ਰਿਕਟ 'ਚ ਆਪਣੀਆਂ 2000 ਦੌੜਾਂ ਵੀ ਪੂਰੀਆਂ ਕਰ ਲਈਆਂ। 23 ਸਾਲਾਂ ਦੀ ਮੰਧਾਨਾ ਨੇ ਸਿਰਫ 51 ਪਾਰੀਆਂ 'ਚ ਇਹ ਕਮਾਲ ਕੀਤਾ। ਇਸ ਮਾਮਲੇ 'ਚ ਮੰਧਾਨਾ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ 53 ਪਾਰੀਆਂ 'ਚ 2000 ਵਨ-ਡੇ ਦੌੜਾਂ ਬਣਾਈਆਂ । ਭਾਰਤ ਵਲੋਂ ਸਭ ਤੋਂ ਤੇਜ਼ 2000 ਵਨ ਡੇ ਦੌੜਾਂ ਬਣਾਉਣ ਦਾ ਰਿਕਾਰਡ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਂ ਹੈ। ਧਵਨ ਨੇ 48 ਪਾਰੀਆਂ 'ਚ ਇਹ ਕਮਾਲ ਕੀਤਾ ਸੀ। ਵਨ-ਡੇ ਕ੍ਰਿਕਟ 'ਚ ਸਭ ਤੋਂ ਤੇਜ਼ ਇਸ ਕਲੱਬ 'ਚ ਸ਼ਾਮਲ ਹੋਣ ਵਾਲੀ ਉਹ ਭਾਰਤ ਦੀ ਪਹਿਲੀ ਅਤੇ ਦੁਨੀਆ ਦੀ ਤੀਜੀ ਮਹਿਲਾ ਕ੍ਰਿਕਟਰ ਬਣ ਗਈ ਹੈ। ਉਸ ਤੋਂ ਪਹਿਲਾਂ ਇਸ ਸੂਚੀ 'ਚ ਬੇਲਿੰਡਾ ਕਲਾਰਕ ਅਤੇ ਮੇਗ ਲੇਨਿੰਗ ਦਾ ਨਾਂ ਆਉਂਦਾ ਹੈ। ਬੇਂਲਿਡਾ ਨੇ 41 ਅਤੇ ਮੇਗ ਲੇਨਿੰਗ ਨੇ 45 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ ਹੈ।


Related News