ਏਸ਼ੀਆ ਕੱਪ 'ਚ ਸਮ੍ਰਿਤੀ ਮੰਧਾਨਾ ਨੇ ਅਪਾਹਜ ਲੜਕੀ ਨੂੰ ਦਿੱਤਾ ਮੋਬਾਈਲ, ਵੀਡੀਓ ਆਈ ਸਾਹਮਣੇ

Sunday, Jul 21, 2024 - 11:40 AM (IST)

ਏਸ਼ੀਆ ਕੱਪ 'ਚ ਸਮ੍ਰਿਤੀ ਮੰਧਾਨਾ ਨੇ ਅਪਾਹਜ ਲੜਕੀ ਨੂੰ ਦਿੱਤਾ ਮੋਬਾਈਲ, ਵੀਡੀਓ ਆਈ ਸਾਹਮਣੇ

ਦਾਂਬੁਲਾ (ਸ਼੍ਰੀਲੰਕਾ) : ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਇੱਥੇ ਮਹਿਲਾ ਟੀ-20 ਏਸ਼ੀਆ ਕੱਪ ਟੂਰਨਾਮੈਂਟ 'ਚ ਪਾਕਿਸਤਾਨ ਖਿਲਾਫ ਟੀਮ ਦੇ ਮੈਚ ਤੋਂ ਬਾਅਦ ਇਕ ਦਿਲ ਛੂਹ ਲੈਣ ਵਾਲੀ ਪਹਿਲ ਕਰਦੇ ਹੋਏ ਵ੍ਹੀਲਚੇਅਰ 'ਤੇ ਬੈਠੀ ਇਕ ਲੜਕੀ ਨੂੰ ਮੋਬਾਇਲ ਫੋਨ ਤੋਹਫ਼ੇ 'ਚ ਦਿੱਤਾ। ਆਪਣੀ ਮਾਂ ਨਾਲ ਵ੍ਹੀਲਚੇਅਰ 'ਤੇ ਸਟੇਡੀਅਮ 'ਚ ਆਈ ਆਦਿਸ਼ਾ ਹੇਰਾਥ ਨੂੰ ਉਸ ਸਮੇਂ ਖੁਸ਼ੀ ਹੋਈ ਜਦੋਂ ਮੰਧਾਨਾ ਉਨ੍ਹਾਂ ਨੂੰ ਮਿਲਣ ਆਈ ਅਤੇ ਉਸ ਨੂੰ ਫੋਨ ਦਿੱਤਾ।
ਇਸ ਘਟਨਾ ਦੀ ਵੀਡੀਓ ਜਾਰੀ ਕਰਦੇ ਹੋਏ ਸ਼੍ਰੀਲੰਕਾ ਕ੍ਰਿਕੇਟ (ਐੱਸਐੱਲਸੀ) ਨੇ ਲਿਖਿਆ- ਆਦਿਸ਼ਾ ਹੇਰਾਥ ਦਾ ਕ੍ਰਿਕੇਟ ਲਈ ਪਿਆਰ ਉਨ੍ਹਾਂ ਨੂੰ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸਟੇਡੀਅਮ ਵਿੱਚ ਲੈ ਕੇ ਆਇਆ। ਉਨ੍ਹਾਂ ਦੇ ਦਿਨ ਦੀ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਦੀ ਆਪਣੀ ਮਨਪਸੰਦ ਕ੍ਰਿਕਟਰ ਸਮ੍ਰਿਤੀ ਮੰਧਾਨਾ ਨਾਲ ਹੈਰਾਨੀਜਨਕ ਤੌਰ 'ਤੇ ਸੁਖਦ ਮੁਲਾਕਾਤ ਹੋਈ। ਸਮ੍ਰਿਤੀ ਨੇ ਉਨ੍ਹਾਂ ਨੂੰ ਇਕ ਮੋਬਾਈਲ ਫੋਨ ਤੋਹਫ਼ੇ 'ਚ ਦਿੱਤਾ।'' ਮੰਧਾਨਾ ਇਸ ਵੀਡੀਓ 'ਚ ਲੜਕੀ ਦਾ ਨਾਂ ਪੁੱਛ ਰਹੀ ਹੈ। ਉਨ੍ਹਾਂ ਨੇ ਇਸ ਲੜਕੀ ਨਾਲ ‘ਹਾਈ ਫਾਈਵ’ ਕੀਤਾ ਅਤੇ ਫਿਰ ਫੋਟੋ ਖਿੱਚਵਾਈ।

Adeesha Herath's love for cricket brought her to the stadium, despite all the challenges. The highlight of her day? A surprise encounter with her favorite cricketer, Smriti Mandhana, who handed her a mobile phone as a token of appreciation 🥺

𝐌𝐨𝐦𝐞𝐧𝐭𝐬 𝐥𝐢𝐤𝐞 𝐭𝐡𝐞𝐬𝐞… pic.twitter.com/iqgL2RNE9v

— Sri Lanka Cricket 🇱🇰 (@OfficialSLC) July 20, 2024


ਮੰਧਾਨਾ ਨੇ ਕਿਹਾ ਕਿ ਤੁਹਾਨੂੰ ਕ੍ਰਿਕਟ ਪਸੰਦ ਹੈ, ਇਹ ਚੰਗੀ ਗੱਲ ਹੈ। ਤੁਸੀਂ ਮੈਚ ਦਾ ਆਨੰਦ ਮਾਣਿਆ। ਮੈਂ ਸਾਡੇ ਸਾਰਿਆਂ ਦੀ ਤਰਫ਼ੋਂ ਤੁਹਾਡੇ ਲਈ ਇੱਕ ਤੋਹਫ਼ਾ ਲੈ ਕੇ ਆਈ ਹਾਂ। ਵ੍ਹੀਲਚੇਅਰ ਦੇ ਪਿੱਛੇ ਖੜੀ ਆਦਿਸ਼ਾ ਦੀ ਮਾਂ ਨੇ ਕਿਹਾ ਕਿ ਇਹ ਉਸਦੀ ਧੀ ਲਈ ਇਕ ਅਣਕਿਆਸਾ ਤੋਹਫ਼ਾ ਸੀ। ਉਨ੍ਹਾਂ ਕਿਹਾ ਕਿ ਅਸੀਂ ਅਚਾਨਕ ਮੈਚ ਦੇਖਣ ਆਏ ਕਿਉਂਕਿ ਮੇਰੀ ਬੇਟੀ ਮੈਚ ਦੇਖਣ ਜਾਣਾ ਚਾਹੁੰਦੀ ਸੀ। ਅਸੀਂ ਭਾਰਤੀ ਟੀਮ ਦੀ ਮੰਧਾਨਾ ਮੈਡਮ ਨੂੰ ਮਿਲੇ ਅਤੇ ਉਨ੍ਹਾਂ ਨੇ ਮੇਰੀ ਬੇਟੀ ਨੂੰ ਫ਼ੋਨ ਤੋਹਫ਼ੇ 'ਚ ਦਿੱਤਾ। ਇਹ ਅਚਾਨਕ ਸੀ। ਮੇਰੀ ਧੀ ਖੁਸ਼ਕਿਸਮਤ ਹੈ ਕਿ ਉਸ ਨੂੰ ਉਨ੍ਹਾਂ ਤੋਂ ਇਹ ਤੋਹਫ਼ਾ ਮਿਲਿਆ।
ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ। ਟੀਮ ਹੁਣ ਐਤਵਾਰ ਨੂੰ ਭਾਵ ਅੱਜ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ ਖੇਡੇਗੀ।


author

Aarti dhillon

Content Editor

Related News