ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਨੇ ਵਿਸ਼ਵ ਕੱਪ ''ਚ ਬਣਾ ਦਿੱਤੇ ਇਹ ਵੱਡੇ ਰਿਕਾਰਡ, ਦੇਖੋ ਅੰਕੜੇ

03/12/2022 7:00:26 PM

ਸਪੋਰਟਸ ਡੈਸਕ- ਵੈਸਟਇੰਡੀਜ਼ ਦੇ ਖ਼ਿਲਾਫ਼ ਵਿਸ਼ਵ ਕੱਪ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਦੇ ਬੱਲੇ ਨਾਲ ਤੂਫ਼ਾਨੀ ਸੈਂਕੜੇ ਦੇਖਣ ਨੂੰ ਮਿਲੇ। ਦੋਵਾਂ ਦੀਆਂ ਸੈਂਕੜੇ ਵਾਲੀ ਪਾਰੀਆਂ ਦੀ ਬਦੌਲਤ ਭਾਰਤ ਨੇ 300 ਦੇ ਅੰਕੜੇ ਨੂੰ ਪਾਰ ਕੀਤਾ। ਸੈਂਕੜੇ ਲਾਉਣ ਦੇ ਬਾਅਦ ਦੋਵੇਂ ਬੱਲੇਬਾਜ਼ਾਂ ਨੇ ਆਪਣੇ ਨਾਂ ਵੱਡੇ ਰਿਕਾਰਡ ਵੀ ਦਰਜ ਕਰ ਲਏ ਹਨ।

ਇਹ ਵੀ ਪੜ੍ਹੋ : ਵਿਸ਼ਵ ਕੱਪ 'ਚ ਭਾਰਤੀ ਮਹਿਲਾ ਟੀਮ ਦੀ ਵੱਡੀ ਜਿੱਤ, ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ

ਵਿਸ਼ਵ ਕੱਪ 'ਚ ਸਮ੍ਰਿਤੀ ਦਾ ਦੂਜਾ ਤੇ ਹਰਮਨਪ੍ਰੀਤ ਦਾ ਤੀਜਾ ਸੈਂਕੜਾ

PunjabKesari
ਵਿਸ਼ਵ ਕੱਪ 'ਚ ਸਮ੍ਰਿਤੀ ਦਾ ਇਹ ਦੂਜਾ ਸੈਂਕੜਾ ਹੈ। ਮੰਧਾਨਾ ਨੇ ਆਪਣਾ ਪਹਿਲਾ ਸੈਂਕੜਾ 2017 ਵਿਸ਼ਵ ਕੱਪ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਲਾਇਆ ਸੀ। ਜਦਕਿ ਹਰਮਨਪ੍ਰੀਤ ਕੌਰ ਦਾ ਇਹ ਤੀਜਾ ਸੈਂਕੜਾ ਹੈ। ਹਰਮਨਪ੍ਰੀਤ ਕੌਰ ਵਿਸ਼ਵ ਕੱਪ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੀ ਬੱਲੇਬਾਜ਼ ਬਣ ਗਈ ਹੈ।

ਚੌਥੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ

PunjabKesari
ਵੈਸਟਇੰਡੀਜ਼ ਦੇ ਖ਼ਿਲਾਫ਼ ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਨੇ 184 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ 'ਚ ਮੰਧਾਨਾ ਨੇ 88 ਗੇਂਦਾਂ 'ਚ 100 ਦੌੜਾਂ ਬਣਾਈਆਂ ਜਦਕਿ ਹਰਮਨ ਨੇ 86 ਗੇਂਦਾਂ 'ਚ 80 ਦੌੜਾਂ ਬਣਾਈਆਂ। ਦੋਵਾਂ ਨੇ 174 ਗੇਂਦਾਂ ਦਾ ਸਾਹਮਣਾ ਕੀਤਾ ਤੇ 184 ਦੌੜਾਂ ਬਣਾਈਆਂ। ਇਹ ਮਹਿਲਾ ਵਨ-ਡੇ ਵਿਸ਼ਵ ਕੱਪ 'ਚ ਚੌਥੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਬਣ ਗਈ ਹੈ।

ਇਹ ਵੀ ਪੜ੍ਹੋ : ਫਾਫ ਡੂਪਲੇਸਿਸ ਬਣੇ RCB ਦੇ ਨਵੇਂ ਕਪਤਾਨ, ਟੀਮ ਨੇ ਸੋਸ਼ਲ ਮੀਡੀਆ ’ਤੇ ਕੀਤਾ ਐਲਾਨ

ਵਿਸ਼ਵ ਕੱਪ 'ਚ ਭਾਰਤ ਲਈ ਪਹਿਲੀ ਵਾਰ ਇਕ ਹੀ ਪਾਰੀ 'ਚ ਦੋ ਬੱਲੇਬਾਜ਼ਾਂ ਨੇ ਲਾਏ ਸੈਂਕੜੇ

PunjabKesari
ਵਿਸ਼ਵ ਕੱਪ 'ਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਜਦੋਂ ਭਾਰਤੀ ਪਾਰੀ 'ਚ ਦੋ ਬੱਲੇਬਾਜ਼ਾਂ ਨੇ ਸੈਂਕੜੇ ਲਾਏ ਹਨ। ਸਮ੍ਰਿਤੀ ਮੰਧਾਨਾ ਨੇ ਜਿੱਥੇ 123 ਦੌੜਾਂ ਦੀ ਪਾਰੀ ਖੇਡੀ ਉੱਥੇ ਹੀ ਹਰਮਨਪ੍ਰੀਤ ਕੌਰ ਨੇ 109 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤ 50 ਓਵਰ 'ਚ 317 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News