ਸਮਿ੍ਰਤੀ ਮੰਧਾਨਾ ਨੇ ਬੰਨ੍ਹੇ ਸ਼ੇਫਾਲੀ ਵਰਮਾ ਦੀ ਤਾਰੀਫਾਂ ਦੇ ਪੁਲ, ਕਿਹਾ...

02/27/2020 9:51:48 AM

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਚੋਟੀ ਦੇ ਨੰਬਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਲਾਮੀ ਬੱਲੇਬਾਜ਼ ਸਮਿ੍ਰਤੀ ਮੰਧਾਨਾ ਨੂੰ ਖ਼ੁਸ਼ੀ ਹੈ ਕਿ ਸ਼ੇਫਾਲੀ ਵਰਮਾ ਮਹਿਲਾ ਟੀ-20 ਵਿਸ਼ਵ ਕੱਪ ਵਿਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਟੀਮ ਸੰਤੁਲਿਤ ਬਣ ਗਈ ਹੈ। ਪਿਛਲੇ ਦੋ-ਤਿੰਨ ਸਾਲ ਵਿਚ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੀ 23 ਸਾਲਾ ਮੰਧਾਨਾ ਨੇ ਕਿਹਾ ਕਿ ਸ਼ੇਫਾਲੀ ਨੇ ਦਿਖਾ ਦਿੱਤਾ ਹੈ ਕਿ ਉਹ ਉਨ੍ਹਾਂ ਵਾਂਗ ਖੇਡਣ ਦੇ ਯੋਗ ਹੈ। 

PunjabKesariਮੰਧਾਨਾ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲ ਵਿਚ ਮੈਂ ਬਹੁਤ ਸਾਰੀਆਂ ਦੌੜਾਂ ਬਣਾਈਆਂ, ਖ਼ਾਸ ਕਰ ਕੇ ਪਾਵਰਪਲੇ ਵਿਚ ਪਰ ਹੁਣ ਸ਼ੇਫਾਲੀ ਵੀ ਉਸੇ ਤਰ੍ਹਾਂ ਦੌੜਾਂ ਬਣਾ ਰਹੀ ਹੈ ਜਿਵੇਂ ਮੈਂ ਬਣਾਉਂਦੀ ਸੀ। ਇਸ ਨਾਲ ਟੀਮ ਵੱਧ ਸੰਤੁਲਿਤ ਬਣ ਗਈ ਹੈ। ਉਹ ਜਿਸ ਤਰ੍ਹਾਂ ਬੱਲੇਬਾਜ਼ੀ ਕਰਦੀ ਹੈ ਉਵੇਂ ਉਸ ਦੇ ਨਾਲ ਬੱਲੇਬਾਜ਼ੀ ਕਰਨਾ ਸੌਖਾ ਹੈ। 16 ਸਾਲਾ ਸ਼ੇਫਾਲੀ ਨੇ ਵਿਸ਼ਵ ਕੱਪ ਵਿਚ ਹੁਣ ਤਕ ਦੋ ਮੈਚਾਂ ਵਿਚ 68 ਦੌੜਾਂ ਬਣਾਈਆਂ ਹਨ ਜਿਸ ਵਿਚ ਪੰਜ ਛੱਕੇ ਤੇ ਸੱਤ ਚੌਕੇ ਸ਼ਾਮਲ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 212 ਹੈ। ਮੰਧਾਨਾ ਨੇ ਕਿਹਾ ਕਿ ਮੈਂ ਪਾਵਰਪਲੇ ਵਿਚ ਅਹਿਮ ਭੂਮਿਕਾ ਨਿਭਾਉਂਦੀ ਰਹੀ ਹਾਂ ਪਰ ਹੁਣ ਸ਼ੇਫਾਲੀ ਵੀ ਇਨ੍ਹਾਂ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾ ਰਹੀ ਹੈ। ਉਸ ਨੇ ਵੱਡਾ ਅਸਰ ਛੱਡਿਆ ਹੈ।


Tarsem Singh

Content Editor

Related News