ਹੰਡ੍ਰੇਡ ਦੇ ਡ੍ਰਾਫਟ ’ਚ ਸਮ੍ਰਿਤੀ ਮੰਧਾਨਾ, ਰਿਚਾ ਘੋਸ਼ ਹੀ ਭਾਰਤੀ ਕ੍ਰਿਕਟਰ
Friday, Mar 22, 2024 - 12:01 PM (IST)
ਲੰਡਨ–ਮਹਿਲਾ ਪ੍ਰੀਮੀਅਰ ਲੀਗ ਜੇਤੂ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਵਿਕਟ ਕੀਪਰ ਬੱਲੇਬਾਜ਼ ਰਿਚਾ ਘੋਸ਼ ਹੀ ਉਹ ਭਾਰਤੀ ਕ੍ਰਿਕਟਰ ਹਨ, ਜਿਨ੍ਹਾਂ ਨੂੰ ‘ਦਿ ਹੰਡ੍ਰੇਡ’ ਦੇ ਡ੍ਰਾਫਟ ’ਚ ਚੁਣਿਆ ਗਿਆ ਹੈ। ਰਾਇਲ ਚੈਲੰਜਰਜ਼ ਬੈਂਗਲੋਰ ਨੂੰ ਡਬਲਯੂ. ਪੀ. ਐੱਲ. ਖਿਤਾਬ ਦਿਵਾਉਣ ਵਾਲੀ ਮੰਧਾਨਾ ਨੂੰ ਸਦਰਨ ਬ੍ਰੇਵ ਵੁਮੈਨਜ਼ ਨੇ ਚੁਣਿਆ ਜਦਕਿ ਰਿਚਾ ਨੂੰ ਬਰਮਿੰਘਮ ਫੀਨਿਕਸ ਵੁਮੈਨਜ਼ ਨੇ ਚੁਣਿਆ ਹੈ। ਮੰਧਾਨਾ ਨੇ ਡਬਲਯੂ. ਪੀ. ਐੱਲ. ’ਚ 10 ਮੈਚਾਂ ’ਚ 300 ਦੌੜਾਂ ਬਣਾਈਆਂ ਜਦਕਿ ਰਿਚਾ ਨੇ 10 ਮੈਚਾਂ ’ਚ 142 ਦੀ ਸਟ੍ਰਾਈਕ ਰੇਟ ਨਾਲ 257 ਦੌੜਾਂ ਜੋੜੀਆਂ।
ਮੰਧਾਨਾ ਬ੍ਰੇਵ ਦੇ ਡਰੈੱਸਿੰਗ ਰੂਮ ਦਾ ਹਿੱਸਾ ਰਹਿ ਚੁੱਕੀ ਹੈ ਅਤੇ ਕੋਚ ਲਿਊਕ ਵਿਲੀਅਮਜ਼ ਨਾਲ ਡਬਲਯੂ. ਪੀ. ਐੱਲ. ’ਚ ਆਰ. ਸੀ. ਬੀ. ਲਈ ਖੇਡਣ ਤੋਂ ਪਹਿਲਾਂ ਇਥੇ ਖੇਡ ਚੁੱਕੀ ਹੈ। ਰਿਚਾ ਵੀ ਫੀਨਿਕਸ ਲਈ ਦੂਜੀ ਵਾਰ ਖੇਡੇਗੀ। ਹਰਮਨਪ੍ਰੀ ਕੌਰ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼ ਅਤੇ ਸ਼੍ਰੇਆਂਕਾ ਪਾਟਿਲ ਸਮੇਤ 17 ਭਾਰਤੀ ਖਿਡਾਰੀਆਂ ਨੇ ਡ੍ਰਾਫਟ ਲਈ ਰਜਿਸਟਰ ਕੀਤਾ ਸੀ ਪਰ ਉਨ੍ਹਾਂ ਨੂੰ ਕਿਸੇ ਨੇ ਨਹੀਂ ਚੁਣਿਆ। ਹਾਲਾਂਕਿ ਉਨ੍ਹਾਂ ਕੋਲ ਅਜੇ ਵੀ ਮੌਕਾ ਹੈ ਕਿਉਂਕਿ ਵਾਈਟਲਿਟੀ ਵਾਈਲਡ ਕਾਰਡ ਰਾਹੀਂ ਟੀਮਾਂ ਇਕ ਹੋਰ ਵਿਦੇਸ਼ੀ ਖਿਡਾਰੀ ਚੁਣ ਸਕਦੀਆਂ ਹਨ।