ਹੱਦ ਹੀ ਹੋ ਗਈ! ਚਾਵਾਂ ਨਾਲ ਸ਼ੋਅਰੂਮ 'ਚੋਂ ਕੱਢਵਾਈ ਸਕੂਟਰੀ, ਰੋਡ 'ਤੇ ਚੜ੍ਹਦੇ ਹੀ ਪੁਲਸ ਨੇ ਕਰ 'ਤਾ...
Thursday, Mar 06, 2025 - 11:36 AM (IST)

ਜਲੰਧਰ (ਸ਼ੋਰੀ)–ਜਲੰਧਰ ਵਿਚੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚਾਵਾਂ ਨਾਲ ਸ਼ੋਅਰੂਮ ਵਿਚੋਂ ਕੱਢਵਾਈ ਸਕੂਟਰ ਦਾ ਪੁਲਸ ਨੇ ਅਜਿਹਾ ਸੁਆਗਤ ਕੀਤਾ ਕਿ ਪੂਰਾ ਟੱਬਰ ਚੱਕਰਾਂ ਵਿਚ ਪੈ ਗਿਆ। ਦਰਅਸਲ ਬਸਤੀ ਅੱਡਾ ਨੇੜੇ ਮੱਛੀ ਮਾਰਕੀਟ ਕੋਲ ਟ੍ਰੈਫਿਕ ਪੁਲਸ ਨੇ ਬਿਨਾਂ ਹੈਲਮੇਟ ਪਹਿਨੇ ਇਕ ਸਕੂਟਰੀ ਚਾਲਕ ਨੂੰ ਰੋਕਿਆ ਤਾਂ ਪਤਾ ਲੱਗਾ ਕਿ ਸਕੂਟਰੀ ਸਵਾਰ ਸ਼ੋਅਰੂਮ ਵਿਚੋਂ ਨਵੀਂ ਸਕੂਟਰੀ ਲੈ ਕੇ ਆਇਆ ਹੈ। ਨਾਕੇ ’ਤੇ ਤਾਇਨਾਤ ਏ. ਐੱਸ. ਆਈ. ਹਰਵਿਲਾਸ ਸਿੰਘ, ਸੁਰੇਸ਼ ਕੁਮਾਰ ਅਤੇ ਰਾਜ ਕੁਮਾਰ ਨੂੰ ਸਕੂਟਰੀ ਚਾਲਕ ਨੇ ਕਈ ਮਿੰਨਤਾਂ ਕੀਤੀਆਂ ਕਿ ਸਰ, ਹਾਲੇ ਪੂਜਾ-ਅਰਚਨਾ ਵੀ ਨਹੀਂ ਹੋਈ, ਚਲਾਨ ਨਾ ਕੱਟੋ ਜੀ। ਕਿਉਂਕਿ ਉਹ ਲਗਭਗ 1 ਲੱਖ 10 ਹਜ਼ਾਰ ਦੀ ਨਵੀਂ ਸਕੂਟਰੀ ਕਿਸ਼ਤਾਂ ’ਤੇ ਲਿਆਇਆ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਇੰਨਾ ਹੀ ਨਹੀਂ, ਚਾਲਕ ਨੇ ਆਪਣੇ ਫੋਨ ਤੋਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਗੱਲ ਵੀ ਕਰਵਾਉਣੀ ਚਾਹੀ ਪਰ ਟ੍ਰੈਫਿਕ ਪੁਲਸ ਨੇ ਕਿਸੇ ਦੀ ਨਹੀਂ ਸੁਣੀ ਅਤੇ ਸਕੂਟਰੀ ਚਲਾਨ ਕੱਟ ਦਿੱਤਾ। ਏ. ਐੱਸ. ਆਈ. ਹਰਵਿਲਾਸ ਸਿੰਘ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ। ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੱਦੀ ਮੀਟਿੰਗ, 13 ਮਾਰਚ ਨੂੰ ਇਸ ਮੁੱਦੇ 'ਤੇ ਲਿਆ ਜਾਵੇਗਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e