ਪੁਲਸ ਵਿਭਾਗ ਨੇ ਆਪਣੇ ਹੀ ਮੁਲਾਜ਼ਮ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
Saturday, Mar 01, 2025 - 05:45 AM (IST)

ਬਟਾਲਾ (ਸਾਹਿਲ) : ਪੁਲਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਫਤਿਹਗੜ੍ਹ ਚੂੜ੍ਹੀਆਂ ਵਿਚ ਤਾਇਨਾਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਦੀ ਸ਼ੋਸਲ ਮੀਡੀਆਂ ’ਤੇ ਇਕ ਫੋਨ ਕਾਲ ਦੀ ਰਿਕਾਡਿੰਗ ਵਾਇਰਲ ਹੋ ਰਹੀ ਹੈ, ਜਿਸ ਵਿਚ ਉਕਤ ਸਬ-ਇੰਸਪੈਕਟਰ ਕਿਸੇ ਕੇਸ ਨੂੰ ਸੈਟਲ ਕਰਨ ਲਈ ਦੋਸ਼ੀਆਂ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਅਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ।
ਆਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਏ ਪੁਲਸ ਵਿਭਾਗ ਨੇ ਉਕਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਲਈ ਕਰਵਟ, ਡਿੱਗ ਰਹੇ ਮੋਟੇ-ਮੋਟੇ ਗੜ੍ਹੇ, ਸੜਕਾਂ ਹੋ ਗਈਆਂ ਚਿੱਟੀਆਂ
ਇਸ ਸਬੰਧੀ ਵਿਪਨ ਕੁਮਾਰ ਪੀ.ਪੀ.ਐੱਸ. ਉਪ ਕਪਤਾਨ ਫਤਿਹਗੜ੍ਹ ਚੂੜ੍ਹੀਆਂ ਨੇ ਦੱਸਿਆ ਕਿ ਉਕਤ ਸਬ-ਇੰਸਪੈਕਟਰ ਪਲਵਿੰਦਰ ਸਿੰਘ ਥਾਣਾ ਫਤਿਹਗੜ੍ਹ ਚੂੜ੍ਹੀਆਂ ਵਿਚ ਤਾਇਨਾਤ ਹੈ, ਜੋ ਥਾਣਾ ਫਤਿਹਗੜ੍ਹ ਚੂੜ੍ਹੀਆਂ ਵਿਚ ਦਰਜ ਮੁਕੱਦਮਾ ਨੰਬਰ : 18/2025 ਦੇ ਤਫਤੀਸ਼ੀ ਅਫਸਰ ਸੀ, ਜਿਸ ’ਚ ਉਕਤ ਸਬ-ਇੰਸ਼ਪੈਕਟਰ ਇਸ ਕੇਸ ਨੂੰ ਸੈਟਲ ਕਰਨ ਲਈ ਫੋਨ ’ਤੇ ਮੁਲਜ਼ਮਾਂ ਕੋਲੋਂ ਪੈਸਿਆ ਦੀ ਮੰਗ ਕਰ ਰਿਹਾ ਸੀ।
ਇਸ ਮਾਮਲੇ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਉਕਤ ਸਬ-ਇੰਸਪੈਕਟਰ ਨੂੰ ਤੁਰੰਤ ਮੁਅੱਤਲ ਕਰ ਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਿਭਾਗੀ ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਲਗਾਤਾਰ ਹੋ ਰਹੀ ਬਾਰਿਸ਼ ਨੇ ਵਧਾ'ਤਾ ਦਰਿਆ ਦੇ ਪਾਣੀ ਦਾ ਪੱਧਰ, ਇਲਾਕੇ 'ਚ ਜਾਰੀ ਹੋ ਗਿਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e