ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ''ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
Monday, Dec 08, 2025 - 12:03 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਅਤੇ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁਛੱਲ ਦਾ 6 ਸਾਲਾਂ ਦੇ ਲੰਬੇ ਸਮੇਂ ਤਕ ਚਲ ਰਿਹਾ ਰਿਸ਼ਤਾ ਆਖਰਕਾਰ ਟੁੱਟ ਗਿਆ ਹੈ। ਦੋਵੇਂ ਦੇ ਵਿਆਹ ਦੀਆਂ ਤਿਆਰੀਆਂ ਪਿਛਲੇ ਕੁਝ ਮਹੀਨਿਆਂ ਤੋਂ ਜ਼ੋਰਾਂ 'ਤੇ ਸਨ, ਉਹ ਹੁਣ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਸਮ੍ਰਿਤੀ ਅਤੇ ਪਲਾਸ਼ ਨੇ ਐਤਵਾਰ, 7 ਦਸੰਬਰ ਨੂੰ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮ੍ਰਿਤੀ ਨੇ ਸਾਫ਼ ਤੌਰ 'ਤੇ ਲਿਖਿਆ ਕਿ ਵਿਆਹ ਰੱਦ ਕਰ ਦਿੱਤਾ ਗਿਆ ਹੈ, ਜਦਕਿ ਪਲਾਸ਼ ਨੇ ਐਲਾਨ ਕੀਤਾ ਕਿ ਉਹ ਹੁਣ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਹਨ।
ਇੰਸਟਾਗ੍ਰਾਮ 'ਤੇ ਕੀਤਾ ਇੱਕ ਦੂਜੇ ਨੂੰ Unfollow
ਰਿਸ਼ਤਾ ਟੁੱਟਣ ਦੀ ਅਧਿਕਾਰਤ ਪੁਸ਼ਟੀ ਤੋਂ ਬਾਅਦ, ਦੋਵਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਰੇ ਸੰਬੰਧ ਖਤਮ ਕਰ ਦਿੱਤੇ ਹਨ। ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁਛੱਲ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਸਮ੍ਰਿਤੀ ਮੰਧਾਨਾ ਨੇ ਤਾਂ ਆਪਣੇ ਪ੍ਰੋਫਾਈਲ ਤੋਂ ਪਲਾਸ਼ ਦੇ ਪ੍ਰਪੋਜ਼ ਕਰਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਮੇਤ ਵਿਆਹ ਦੇ ਸਾਰੇ ਪ੍ਰੀ-ਵੈਡਿੰਗ ਫੰਕਸ਼ਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਹਟਾ ਦਿੱਤੀਆਂ ਹਨ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਪਲਾਸ਼ ਨੇ ਅਜੇ ਆਪਣੀਆਂ ਪੋਸਟਾਂ ਡਿਲੀਟ ਨਹੀਂ ਕੀਤੀਆਂ ਸਨ।
ਪਲਾਸ਼ ਮੁਛੱਲ ਨੇ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਵਿਆਹ ਰੱਦ ਹੋਣ ਦੀ ਪੁਸ਼ਟੀ ਤੋਂ ਬਾਅਦ, ਪਲਾਸ਼ ਮੁਛੱਲ ਨੇ ਅਫਵਾਹਾਂ ਫੈਲਾਉਣ ਵਾਲਿਆਂ ਪ੍ਰਤੀ ਸਖ਼ਤ ਰਵੱਈਆ ਅਪਣਾਇਆ ਹੈ। ਪਲਾਸ਼ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਜੇਕਰ ਹੁਣ ਕੋਈ ਵੀ ਅਫਵਾਹ ਜਾਂ 'ਫੇਕ ਗੌਸਿਪ' ਫੈਲਾਈ ਗਈ ਤਾਂ ਉਨ੍ਹਾਂ ਦੀ ਟੀਮ ਇਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ। ਉਨ੍ਹਾਂ ਨੇ ਕਿਹਾ ਕਿ ਉਹ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਇਸ ਰਿਸ਼ਤੇ ਤੋਂ ਪਿੱਛੇ ਹਟਣ ਦੀ ਗੱਲ ਕਰ ਰਹੇ ਹਨ।
2019 ਵਿੱਚ ਸ਼ੁਰੂ ਹੋਈ ਸੀ ਲਵ ਸਟੋਰੀ
ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁਛੱਲ ਦੀ ਲਵ ਸਟੋਰੀ ਸਾਲ 2019 ਵਿੱਚ ਸ਼ੁਰੂ ਹੋਈ ਸੀ। ਸਾਲ 2024 ਵਿੱਚ ਦੋਵਾਂ ਦਾ ਰਿਲੇਸ਼ਨਸ਼ਿਪ ਖੂਬ ਚਰਚਾ ਵਿੱਚ ਰਿਹਾ ਅਤੇ ਉਨ੍ਹਾਂ ਨੇ ਇਸਨੂੰ ਜਨਤਕ (ਪਬਲਿਕ) ਵੀ ਕੀਤਾ,। ਪਲਾਸ਼ ਨੇ ਆਪਣੀ ਭੈਣ ਪਲਕ ਮੁਛਲ ਦੇ ਸਾਹਮਣੇ ਗੀਤ ਗਾ ਕੇ ਸਮ੍ਰਿਤੀ ਨੂੰ ਪ੍ਰਪੋਜ਼ ਕੀਤਾ ਸੀ। ਛੇ ਸਾਲ ਤੱਕ ਚੱਲਿਆ ਇਹ ਰਿਸ਼ਤਾ ਆਖਰਕਾਰ ਟੁੱਟ ਗਿਆ ਹੈ।
