ਪਾਕਿ ਗੇਂਦਬਾਜ਼ ਯਾਸਿਰ ਦੇ ਸੱਤ ਉਂਗਲਾਂ ਵਾਲੇ ਇਸ਼ਾਰੇ ਦਾ ਸਮਿਥ ਨੇ ਦਿੱਤਾ ਇਸ ਤਰ੍ਹਾਂ ਜਵਾਬ

11/26/2019 4:38:45 PM

ਐਡੀਲੇਡ : ਲੈਗ ਸਪਿਨਰ ਯਾਸਿਰ ਸ਼ਾਹ ਦੇ ਸੱਤ ਉਂਗਲ ਵਾਲੇ ਇਸ਼ਾਰੇ ਨੇ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੂੰ ਇਸ ਪਾਕਿਸਤਾਨੀ ਗੇਂਦਬਾਜ਼ ਖਿਲਾਫ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ। ਯਾਸਿਰ ਨੇ ਬ੍ਰਿਸਬੇਨ ਵਿਚ ਸ਼ੀਰੀਜ਼ ਦੇ ਪਹਿਲੇ ਟੈਸਟ ਵਿਚ ਸਮਿਥ ਦਾ ਵਿਕਟ ਲੈਣ ਤੋਂ ਬਾਅਦ ਜਸ਼ਨ ਮਨਾਉਂਦਿਆਂ ਆਪਣੀਆਂ ਸੱਤ ਉਂਗਲਾਂ ਦਿਖਾਈਆਂ, ਜਿਸ ਦਾ ਮਤਲਬ ਇਹ ਸੀ ਕਿ ਖੇਡ ਦੇ ਸਭ ਤੋਂ ਲੰਬੇ ਸਵਰੂਪ ਵਿਚ ਉਸ ਨੇ ਸਮਿਥ ਨੂੰ 7ਵੀਂ ਵਾਰ ਪਵੇਲੀਅਨ ਭੇਜਿਆ ਹੈ।

PunjabKesari

ਪ੍ਰੈਸ ਕਾਨਫਰੰਸ ਵਿਚ ਜਦੋਂ ਸਮਿਥ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਹੁਣ ਇਸ ਗੇਂਦਬਾਜ਼ ਖਿਲਾਫ ਚੌਕਸ ਰਹੇਗਾ। ਇਹ ਇਸ਼ਾਰਾ ਮੈਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ ਕਿ ਮੈਂ ਇਸ ਗੇਂਦਬਾਜ਼ ਹੱਥੋਂ ਆਊਟ ਨਾ ਹੋਵਾਂ। ਮੈਂ ਉਸ ਦੇ ਖਿਲਾਫ ਜ਼ਿਆਦਾ ਧਿਆਨ ਨਾਲ ਖੇਡਾਂਗਾ।'' ਹਾਲਾਂਕਿ ਸਮਿਥ ਨੇ ਯਾਸਿਰ ਦੀ ਉਪਲੱਬਧੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਸਮਿਥ ਨੇ ਕਿਹਾ ਕਿ ਉਸ ਨੇ ਮੈਨੂੰ ਅਜਿਹੇ ਸਮੇਂ ਆਊਟ ਕੀਤਾ ਜਦੋਂ ਮੈਂ ਕ੍ਰੀਜ਼ 'ਤੇ ਨਵਾਂ ਸੀ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਜ਼ਰੂਰਤ ਸੀ। 2 ਵਾਰ ਸ਼ਾਇਦ ਮੈਂ ਦੂਜੀ ਪਾਰੀ ਵਿਚ ਆਊਟ ਹੋਇਆ ਹਾਂ ਜਿੱਥੇ ਮੈਂ ਥੋੜਾ ਬੇਪਰਵਾਹ ਹੋ ਕੇ ਖੇਡ ਰਿਹਾ ਸੀ। ਮੈਂ ਇਸ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਹਾਂ।

PunjabKesari


Related News