ਕਮਰ ''ਚ ਸੋਜਿਸ਼ ਦੇ ਕਾਰਣ ਸਮਿਥ ਨੇ ਨਹੀਂ ਕੀਤਾ ਅਭਿਆਸ

Tuesday, Dec 15, 2020 - 09:27 PM (IST)

ਕਮਰ ''ਚ ਸੋਜਿਸ਼ ਦੇ ਕਾਰਣ ਸਮਿਥ ਨੇ ਨਹੀਂ ਕੀਤਾ ਅਭਿਆਸ

ਐਡੀਲੇਡ– ਆਸਟਰੇਲੀਆ ਦਾ ਚੋਟੀ ਦਾ ਬੱਲੇਬਾਜ਼ ਸਟੀਵ ਸਮਿਥ ਕਮਰ ਵਿਚ ਸੋਜਿਸ਼ ਦੇ ਕਾਰਣ ਮੰਗਲਵਾਰ ਨੂੰ ਮਹੱਤਵਪੂਰਨ ਅਭਿਆਸ ਸੈਸਨ ਵਿਚ ਹਿੱਸਾ ਨਹੀਂ ਲੈ ਸਕਿਆ। ਆਸਟਰੇਲੀਆਈ ਟੀਮ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ ਫਿਟਨੈੱਸ ਸਮੱਸਿਆਵਾਂ ਨਾਲ ਜੂਝ ਰਹੀ ਹੈ। ਸਮਿਥ ਨੇ ਤਕਰੀਬਨ 10 ਮਿੰਟ ਆਪਣੇ ਸਾਥੀ ਖਿਡਾਰੀਆਂ ਨਾਲ ਵਾਰਮਅਪ ਕੀਤਾ, ਜਿਸ ਵਿਚ ਕੁਝ ਸਟ੍ਰੈਚਿੰਗ ਕਸਰਤ ਸ਼ਾਮਲ ਸੀ। ਉਸ ਤੋਂ ਬਾਅਦ ਫੁੱਟਬਾਲ ਸੈਸ਼ਨ ਵਿਚ ਹਿੱਸਾ ਨਹੀਂ ਲਿਆ ਤੇ ਸਿੱਧਾ ਡ੍ਰੈਸਿੰਗ ਰੂਮ ਚਲਾ ਗਿਆ। ਗੇਂਦ ਚੁੱਕਦੇ ਸਮੇਂ ਉਸ਼ਦੀ ਕਮਰ ਮੁੜ ਗਈ ਸੀ। ਟੀਮ ਫਿਜੀਓ ਡੇਵਿਡ ਬੀਕਲੇ ਵੀ ਉਸਦੇ ਨਾਲ ਡ੍ਰੈਸਿੰਗ ਰੂਮ ਵੱਲ ਗਿਆ।
ਸਮਿਥ ਦੇ ਬੁੱਧਵਾਰ ਤਕ ਅਭਿਆਸ ਲਈ ਪਰਤਣ ਦੀ ਉਮੀਦ ਨਹੀਂ ਹੈ। ਆਸਟਰੇਲੀਆਈ ਮੀਡੀਆ ਅਨੁਸਾਰ ਟੀਮ ਦੇ ਇਕ ਬੁਲਾਰੇ ਨੇ ਕਿਹਾ ਕਿ ਸਮਿਥ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਆਸਟਰੇਲੀਆਈ ਖੇਮੇ ਨੇ ਇਸ ਮਾਮਲੇ ਨੂੰ ਇੰਨਾ ਤੂਲ ਨਹੀਂ ਦਿੱਤਾ ਪਰ ਸਮਿਥ ਫਿਰ ਅਭਿਆਸ ਨਹੀਂ ਪਰਤਿਆ। ਸਮਿਥ ਨੇ ਸੀਮਤ ਓਵਰਾਂ ਦੀ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਦੋ ਵਨ ਡੇ ਵਿਚ ਸੈਂਕੜੇ ਲਾਏ।

ਨੋਟ- ਕਮਰ 'ਚ ਸੋਜਿਸ਼ ਦੇ ਕਾਰਣ ਸਮਿਥ ਨੇ ਨਹੀਂ ਕੀਤਾ ਅਭਿਆਸ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News