ਟੋਲ ਮੁਲਾਜ਼ਮਾਂ ਨਾਲ ਬਹਿਸ 'ਤੇ ਖਲੀ ਨੇ ਦਿੱਤਾ ਸਪੱਸ਼ਟੀਕਰਨ, ਕੀਤਾ ਨਵਾਂ ਖ਼ੁਲਾਸਾ

07/12/2022 4:47:26 PM

ਨਵੀਂ ਦਿੱਲੀ- WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਦੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਹੋ ਰਹੀ ਹੈ। ਦੋਸ਼ ਹੈ ਕਿ ਖਲੀ ਨੇ ਟੋਲ ਪਲਾਜ਼ਾ ਮੁਲਾਜ਼ਮ ਨੂੰ ਆਈ.ਡੀ. ਕਾਰਡ ਮੰਗਣ 'ਤੇ ਥੱਪੜ ਮਾਰਿਆ ਸੀ। ਹੁਣ 'ਦਿ ਗ੍ਰੇਟ ਖਲੀ' ਨੇ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। 'ਦਿ ਗ੍ਰੇਟ ਖਲੀ' ਨੇ ਇੰਸਟਾਗ੍ਰਾਮ 'ਤੇ ਬਿਆਨ ਜਾਰੀ ਕਰਦੇ ਹੋਏ ਇਕ ਵੀਡੀਓ ਅਪਲੋਡ ਕੀਤੀ ਹੈ। ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੰਦਿਆਂ ਖਲੀ ਨੇ ਕਿਹਾ ਕਿ ਕੱਲ੍ਹ ਕਰਨਾਲ ਜਾਂਦੇ ਸਮੇਂ ਫਿਲੌਰ ਦੇ ਟੋਲ ਟੈਕਸ ਮੁਲਾਜ਼ਮ ਨੇ ਮੇਰੀ ਕਾਰ ਨੂੰ ਰੋਕਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਫੋਟੋ ਖ਼ਿਚਵਾਓ ਤਾਂ ਹੀ ਕਾਰ ਜਾਣ ਦੇਵਾਂਗੇ ਨਹੀਂ ਤਾਂ ਨਹੀਂ ਜਾਣ ਦੇਵਾਂਗੇ। ਜਦੋਂ ਮੈਂ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਜਾਤੀਸੂਚਕ ਟਿੱਪਣੀਆਂ ਕੀਤੀਆਂ, ਅਪਮਾਨਜਨਕ ਸ਼ਬਦ ਵੀ ਵਰਤੇ।

ਇਹ ਵੀ ਪੜ੍ਹੋ: ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ

'ਦਿ ਗ੍ਰੇਟ ਖਲੀ' ਨੇ ਅੱਗੇ ਕਿਹਾ ਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਹੈ ਅਤੇ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੋਲ ਮੁਲਾਜ਼ਮਾਂ ਨੇ ਬਦਤਮੀਜ਼ੀ ਕੀਤੀ ਹੈ। ਮੈਂ ਮੰਗ ਕਰਦਾ ਹਾਂ ਕਿ ਟੋਲ ਟੈਕਸ ਦੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਉਹ ਮਸ਼ਹੂਰ ਹਸਤੀਆਂ ਨਾਲ ਦੁਰਵਿਵਹਾਰ ਨਾ ਕਰਨ। ਉਥੇ ਟੋਲ ਕਰਮਚਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਖਲੀ ਤੋਂ ਉਨ੍ਹਾਂ ਦਾ ਪਛਾਣ ਪੱਤਰ ਮੰਗਿਆ ਸੀ, ਜਿਸ 'ਤੇ ਉਨ੍ਹਾਂ ਨੇ ਟੋਲ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ। ਵੀਡੀਓ 'ਚ ਖਲੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਕੋਈ ਪਛਾਣ ਪੱਤਰ ਨਹੀਂ ਹੈ। 

ਇਹ ਵੀ ਪੜ੍ਹੋ: 5 ਸਤੰਬਰ ਨੂੰ ਕੀਤਾ ਜਾਵੇਗਾ ਬ੍ਰਿਟੇਨ ਦੇ ਨਵੇਂ PM ਦੇ ਨਾਂ ਦਾ ਐਲਾਨ, ਰਿਸ਼ੀ ਸੁਨਕ ਤੇ ਲਿਜ਼ ਟਰਸ ਮੁੱਖ ਦਾਅਵੇਦਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News