SL v IND : ਮੈਦਾਨ ’ਚ ਭਿੜੇ ਸ਼੍ਰੀਲੰਕਾਈ ਕੋਚ ਅਤੇ ਕਪਤਾਨ

Wednesday, Jul 21, 2021 - 11:03 PM (IST)

SL v IND : ਮੈਦਾਨ ’ਚ ਭਿੜੇ ਸ਼੍ਰੀਲੰਕਾਈ ਕੋਚ ਅਤੇ ਕਪਤਾਨ

ਕੋਲੰਬੋ- ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਦੂਜੇ ਵਨ ਡੇ ਮੈਚ 'ਚ 3 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਦੀ ਇਸ ਜਿੱਤ ਵਿਚ ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਦੀ ਜੋੜੀ ਨੇ 84 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਭਾਰਤ ਨੂੰ ਜਿੱਤ ਹਾਸਲ ਕਰਵਾਈ ਪਰ ਇਸ ਜਿੱਤ ਦੇ ਨਾਲ ਹੀ ਸ਼੍ਰੀਲੰਕਾਈ ਕਪਤਾਨ ਦਸੁਨ ਸ਼ਨਾਕਾ ਅਤੇ ਕੋਚ ਮਿਕੀ ਆਰਥਰ ਦੇ ਵਿਚਾਲੇ ਮੈਦਾਨ 'ਚ ਬਹਿਸ ਦੇਖਣ ਨੂੰ ਮਿਲੀ।

ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ

ਦਰਅਸਲ ਸ਼੍ਰੀਲੰਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਦੇ ਵਿਰੁੱਧ 276 ਦੌੜਾਂ ਦਾ ਟੀਚਾ ਰੱਖਿਆ। ਸ਼੍ਰੀਲੰਕਾ ਟੀਮ ਦੇ ਗੇਂਦਬਾਜ਼ਾਂ ਨੇ ਭਾਰਤੀ ਟੀਮ ਦੇ ਸ਼ੁਰੂਆਤੀ ਵਿਕਟ ਹਾਸਲ ਕੀਤੇ ਅਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਪਰ ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਦੀ ਜੋੜੀ ਨੇ ਸ਼੍ਰੀਲੰਕਾਈ ਗੇਂਦਬਾਜ਼ਾਂ ਨੂੰ ਹੋਰ ਜਸ਼ਨ ਮਨਾਉਣ ਦਾ ਮੌਕਾ ਨਹੀਂ ਦਿੱਤਾ। 

ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼


ਮੈਚ ਹਾਰਨ ਤੋਂ ਬਾਅਦ ਸ਼੍ਰੀਲੰਕਾ ਦੇ ਕੋਚ ਮਿਕੀ ਆਰਥਰ ਬਹੁਤ ਨਿਰਾਸ਼ ਦਿਖੇ। ਆਰਥਰ ਦੇ ਚਿਹਰੇ 'ਤੇ ਗੁੱਸਾ ਸੀ। ਭਾਰਤ ਤੋਂ ਜਿੱਤਿਆ ਹੋਇਆ ਮੈਚ ਹਾਰਨ ਦੇ ਬਾਅਦ ਮਿਕੀ ਅਤੇ ਦਸੁਨ ਸ਼ਨਾਕਾ ਦੇ ਵਿਚ ਮੈਦਾਨ 'ਚ ਬਹਿਸ ਵੀ ਹੋਈ। ਦੋਵੇਂ ਹੀ ਇਕ-ਦੂਜੇ ਨਾਲ ਭਿੜਦੇ ਹੋਏ ਦਿਖਾਈ ਦਿੱਤੇ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News