ਹਨੀਮੂਨ ''ਤੇ ਗਏ ਦੀਪਕ ਚਾਹਰ ਨੂੰ ਭੈਣ ਮਾਲਤੀ ਦੀ ਸਲਾਹ- ਪਿੱਠ ਦਾ ਬਚਾਅ ਰੱਖਣਾ, ਵਿਸ਼ਵ ਕੱਪ ਨੇੜੇ ਹੈ

Monday, Jun 06, 2022 - 03:50 PM (IST)

ਹਨੀਮੂਨ ''ਤੇ ਗਏ ਦੀਪਕ ਚਾਹਰ ਨੂੰ ਭੈਣ ਮਾਲਤੀ ਦੀ ਸਲਾਹ- ਪਿੱਠ ਦਾ ਬਚਾਅ ਰੱਖਣਾ, ਵਿਸ਼ਵ ਕੱਪ ਨੇੜੇ ਹੈ

ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਆਪਣੀ ਪਤਨੀ ਜਯਾ ਦੇ ਨਾਲ ਹਨੀਮੂਨ ਲਈ ਨਿਕਲ ਗਏ ਹਨ। ਬੀਤੇ ਦਿਨਾਂ 'ਚ ਦੋਵਾਂ ਦਾ ਧੂਮਧਾਮ ਨਲ ਵਿਆਹ ਹੋਇਆ ਸੀ ਜਿਸ 'ਚ ਕ੍ਰਿਕਟ ਜਗਤ ਦੇ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ ਸੀ। ਹੁਣ ਜਦੋਂ ਦੀਪਕ ਜਯਾ ਦੇ ਨਾਲ ਹਨੀਮੂਨ 'ਤੇ ਨਿਕਲ ਗਏ ਹਨ। ਇਸੇ ਦਰਮਿਆਨ ਉਨ੍ਹਾਂ ਦੀ ਭੈਣ ਮਾਲਤੀ ਚਾਹਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ ਹੈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਕਤ ਪੋਸਟ 'ਚ ਮਾਲਤੀ ਨੇ ਆਪਣੇ ਭਰਾ ਦੀਪਕ ਨੂੰ ਹਨੀਮੂਨ ਲਈ ਸਲਾਹ ਦਿੱਤੀ ਹੈ। 

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਟੀਮ FIH Hockey 5 ਦੇ ਫਾਈਨਲ 'ਚ, ਪੋਲੈਂਡ ਨਾਲ ਹੋਵੇਗਾ ਸਾਹਮਣਾ

PunjabKesari

ਮਾਲਤੀ ਨੇ ਪੋਸਟ 'ਚ ਲਿਖਿਆ ਹੈ- ਹੁਣ ਲੜਕੀ ਸਾਡੀ ਹੋਈ। ਤੁਹਾਨੂੰ ਦੋਵਾਂ ਨੂੰ ਵਿਆਹ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਦੀਪਕ ਚਾਹਰ ਕਿਰਪਾ ਕਰਕੇ ਹਨੀਮੂਨ ਦੇ ਦੌਰਾਨ ਆਪਣੀ ਪਿੱਠ ਦਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਵਰਲਡ ਕੱਪ ਨੇੜੇ ਹੈ। ਦਰਅਸਲ, ਦੀਪਕ ਚਾਹਰ ਪਿੱਠ 'ਚ ਦਰਦ ਦੇ ਕਾਰਨ ਹੀ ਆਈ. ਪੀ. ਐੱਲ. 2022 ਨਹੀਂ ਖੇਡ ਸਕੇ ਸਨ।

ਇਹ ਵੀ ਪੜ੍ਹੋ : ਜੋ ਰੂਟ ਨੇ 10000 ਟੈਸਟ ਦੌੜਾਂ ਪੂਰੀਆਂ ਕਰਕੇ ਤੋੜਿਆ ਸਚਿਨ ਤੇਂਦੁਲਕਰ ਦਾ ਅਨੋਖਾ ਰਿਕਾਰਡ

ਜ਼ਿਕਰਯੋਗ ਹੈ ਕਿ ਦੀਪਕ ਚਾਹਰ ਨੇ ਆਈ. ਪੀ. ਐੱਲ. 2021 ਦੇ ਦੌਰਾਨ ਦਰਸ਼ਕਾਂ ਦੀ ਗੈਲਰੀ 'ਚ ਬੈਠੀ ਜਯਾ ਭਾਰਦਵਾਜ ਨੂੰ ਸਰਪ੍ਰਾਈਜ਼ ਪ੍ਰਪੋਜ਼ ਕੀਤਾ ਸੀ। ਜਯਾ ਤੇ ਦੀਪਕ ਚਾਹਰ ਕੁਝ ਸਮੇਂ ਤੋਂ ਇਕੱਠੇ ਸਨ ਪਰ ਉਨ੍ਹਾਂ ਦੇ ਰਿਸ਼ਤੇ ਨੂੰ ਕੋਈ ਨਾਂ ਨਹੀਂ ਮਿਲਿਆ ਸੀ। ਆਖ਼ਰਕਾਰ ਦੀਪਕ ਨੇ ਭਰੇ ਸਟੇਡੀਅਮ 'ਚ ਆਪਣੇ ਪਰਿਵਾਰ ਦੇ ਸਾਹਮਣੇ ਜਯਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਜਯਾ ਨੇ ਹਾਂ 'ਚ ਇਸ ਦਾ ਸਵਾਗਤ ਕੀਤਾ। ਦੀਪਕ ਤੇ ਜਯਾ ਦੀ ਮੁਲਾਕਾਤ ਮਾਲਤੀ ਨੇ ਹੀ ਕਰਵਾਈ ਸੀ। ਮਾਲਤੀ ਗਲੈਮਰ ਜਗਤ 'ਚ ਇਕ ਵੱਡਾ ਨਾਂ ਹੈ। ਇਸੇ ਦੌਰਾਨ ਉਸ ਦੀ ਮੁਲਾਕਾਤ ਜਯਾ ਨਾਲ ਹੋਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News