ECB ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸਰ ਸਟ੍ਰਾਸ

Friday, Sep 13, 2019 - 09:44 PM (IST)

ਲੰਡਨ— ਹਾਲ ਹੀ ਵਿਚ ਨਾਈਟ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਗਏ ਸਾਬਕਾ ਕਪਤਾਨ ਐਂਡ੍ਰਿਊ ਸਟ੍ਰਾਸ ਨੂੰ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਦੀ ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸਦੇ ਤਹਿਤ ਉਸ  ਨੂੰ ਦੇਸ਼ ਵਿਚ ਹਰੇਕ ਪੱਧਰ 'ਤੇ ਖੇਡ ਦੀ ਤਰੱਕੀ 'ਤੇ ਨਜ਼ਰ ਰੱਖਣੀ ਪਵੇਗੀ। 42 ਸਾਲਾ ਸਟ੍ਰਾਸ ਨੂੰ ਮੰਗਲਵਾਰ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ ਸੀ। ਉਹ 2015 ਵਿਚ ਪਿਛਲੇ ਸਾਲ ਤਕ ਇੰਗਲੈਂਡ ਕ੍ਰਿਕਟ ਦਾ ਡਾਇਰੈਕਟਰ ਰਿਹਾ ਸੀ। ਉਸ ਨੇ ਆਪਣੀ ਪਤਨੀ ਰੂਥ ਦੀ ਦੇਖ-ਭਾਲ ਕਰਨ ਲਈ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸਦਾ ਪਿਛਲੇ ਸਾਲ ਦਸੰਬਰ ਵਿਚ ਫੇਫੜਿਆਂ ਦੇ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ।
ਸਟ੍ਰਾਸ ਨੇ ਇੰਗਲੈਂਡ ਲਈ 100 ਟੈਸਟ ਖੇਡ ਕੇ 7037 ਦੌੜਾਂ ਬਣਾਈਆਂ ਸਨ। ਉਸਦੀ ਕਪਤਾਨੀ ਵਿਚ ਇੰਗਲੈਂਡ ਨੇ ਦੋ ਏਸ਼ੇਜ਼ ਲੜੀਆਂ ਜਿੱਤਣ ਦੇ ਨਾਲ ਨੰਬਰ ਇਕ ਟੈਸਟ ਰੈਂਕਿੰਗ ਹਾਸਲ ਕੀਤੀ ਸੀ।


Gurdeep Singh

Content Editor

Related News