ਟੋਕੀਓ ਪੈਰਾਲੰਪਿਕ : ਸਿੰਘਰਾਜ ਅਡਾਣਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ''ਚ ਜਿੱਤਿਆ ਕਾਂਸੀ ਤਮਗ਼ਾ
Tuesday, Aug 31, 2021 - 01:27 PM (IST)
ਟੋਕੀਓ- ਭਾਰਤੀ ਨਿਸ਼ਾਨੇਬਾਜ਼ ਸਿੰਘਰਾਜ ਅਡਾਣਾ ਨੇ ਪੈਰਾਲੰਪਿਕ ਖੇਡਾਂ 'ਚ ਮੰਗਲਵਾਰ ਨੂੰ ਇੱਥੇ ਪੀ1 ਪੁਰਸ਼ 10 ਮੀਟਰ ਏਅਰ ਪਿਸਟਲ ਐੱਸ. ਐੱਚ1 ਮੁਕਾਬਲੇ 'ਚ ਕਾਂਸੀ ਤਮਗ਼ਾ ਜਿੱਤਿਆ। ਅਡਾਣਾ ਨੇ ਕੁਲ 216.8 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਛੇਵੇਂ ਸਥਾਨ 'ਤੇ ਰਹਿ ਕੇ ਅੱਠ ਨਿਸ਼ਾਨੇਬਾਜ਼ਾਂ ਦੇ ਫ਼ਾਈਨਲ 'ਚ ਜਗ੍ਹਾ ਬਣਾਈ ਸੀ। ਕੁਆਲੀਫਿਕੇਸ਼ਨ 'ਚ 575 ਅੰਕ ਦੇ ਨਾਲ ਚੋਟੀ ਦੇ ਰਹਿਣ ਵਾਲੇ ਮਨੀਸ਼ ਨਰਵਾਲ ਹਾਲਾਂਕਿ ਫ਼ਾਈਨਲ 'ਚ ਸਤਵਾਂ ਸਥਾਨ ਹੀ ਹਾਸਲ ਕਰ ਸਕੇ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਭਾਵਿਨਾ ਤੇ ਸੋਨਲ ਡਬਲਜ਼ ਕੁਆਰਟਰ ਫ਼ਾਈਨਲ 'ਚ ਚੀਨੀ ਜੋੜੀ ਤੋਂ ਹਾਰੀਆਂ
ਅਡਾਣਾ ਚੋਟੀ ਦੇ ਤਿੰਨ 'ਚ ਜਗ੍ਹਾ ਬਣਾਉਣ ਲਈ ਸ਼ੁਰੂ ਤੋਂ ਹੀ ਸੰਘਰਸ਼ ਕਰਨ 'ਚ ਲੱਗੇ ਹੋਏ ਸਨ। ਉਨ੍ਹਾਂ ਦਾ 19ਵਾਂ ਸ਼ਾਟ ਸਹੀ ਨਹੀਂ ਲੱਗਾ ਜਿਸ ਨਾਲ ਉਹ ਪੱਛੜ ਗਏ ਸਨ ਪਰ ਉਨ੍ਹਾਂ ਦੀ 20ਵੀਂ ਕੋਸ਼ਿਸ਼ ਚੰਗੀ ਰਹੀ ਜਦਕਿ ਚੀਨ ਦੇ ਝੀਆਲੋਂਗ ਲੋਊ 8.6 ਅੰਕ ਹੀ ਬਣਾ ਸਕੇ। ਚੀਨ ਨੇ ਹਾਲਾਂਕਿ ਫਾਈਨਲ 'ਚ ਦਬਦਬਾ ਬਣਾਈ ਰੱਖਿਆ। ਮੌਜੂਦਾ ਚੈਂਪੀਅਨ ਚਾਓ ਯਾਂਗ (237.9 ਪੈਰਾਲੰਪਿਕ ਰਿਕਾਰਡ) ਨੇ ਸੋਨ ਤੇ ਹੁਆਂਗ ਝਿੰਗ (237.5) ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਜ਼ਿਕਰਯੋਗ ਹੈ ਕਿ ਐਸ. ਐਚ.1 ਵਰਗ 'ਚ ਨਿਸ਼ਾਨੇਬਾਜ਼ ਇਕ ਹੱਥ ਨਾਲ ਹੀ ਪਿਸਟਲ ਫੜਦੇ ਹਨ। ਉਨ੍ਹਾਂ ਦੇ ਇਕ ਹੱਥ ਜਾਂ ਪੈਰ 'ਚ ਵਿਕਾਰ ਹੁੰਦਾ ਹੈ। ਇਸ 'ਚ ਨਿਸ਼ਾਨੇਬਾਜ਼ ਨਿਯਮਂ ਦੇ ਮੁਤਾਬਕ ਬੈਠ ਕੇ ਜਾਂ ਖੜ੍ਹੇ ਹੋ ਕੇ ਨਿਸ਼ਾਨਾ ਲਾਉਂਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।