ਸਿੰਧੂ ਜਿੱਤੀ, ਚੇਨਈ ਦੀ ਮੁੰਬਈ ''ਤੇ ਰੋਮਾਂਚਕ ਜਿੱਤ

12/28/2017 10:43:22 AM

ਨਵੀਂ ਦਿੱਲੀ, (ਬਿਊਰੋ)— ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਬੁੱਧਵਾਰ ਨੂੰ ਸੀਰੀ ਫੋਰਟ ਸਟੇਡੀਅਮ 'ਚ ਆਪਣਾ ਮੁਕਾਬਲਾ ਜਿੱਤਿਆ ਅਤੇ ਉਨ੍ਹਾਂ ਦੀ ਟੀਮ ਚੇਨਈ ਸਮੈਸ਼ਰਸ ਨੇ ਮੁੰਬਈ ਰਾਕੇਟਸ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਰਾ ਦਿੱਤਾ। ਬੀ. ਸੁਮਿਤ ਰੇਡੀ ਅਤੇ ਲੀ ਯਾਂਗ ਨੂੰ ਪੁਰਸ਼ ਡਬਲਜ਼ 'ਚ ਲੀ ਯੋਂਗ ਦੇਈਓਰ ਅਤੇ ਤਾਨ ਬੂਨ ਹੇਓਂਗ ਤੋਂ 9-15, 6-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਫਰਾਂਸ ਦੇ ਬ੍ਰਾਈਸ ਲੇਵੇਰਡੇਜ਼ ਨੇ ਭਾਰਤ ਦੇ ਸਮੀਰ ਵਰਮਾ ਨੂੰ 15-14, 10-15, 15-14 ਨਾਲ ਹਰਾ ਕੇ ਚੇਨਈ ਨੂੰ ਬਰਾਬਰੀ 'ਤੇ ਲਿਆ ਦਿੱਤਾ। 

ਭਾਰਤ ਦੀ ਸੁਪਰਸਟਾਰ ਸਿੰਧੂ ਨੇ ਬੇਈਵੇਨ ਝਾਂਗ ਨੂੰ 12-15, 15-7, 15-9 ਨੂੰ ਹਰਾ ਕੇ ਚੇਨਈ ਨੂੰ 2-1 ਨਾਲ ਅੱਗੇ ਕਰ ਦਿੱਤਾ। ਕੋਰੀਆ ਦੇ ਸੋਨ ਵਾਨ ਹੋ ਨੇ ਆਪਣੇ ਮੈਚ 'ਚ ਥਾਈਲੈਂਡ ਦੇ ਤਾਨੋਂਗਸਾਕ ਸੇਸੋਮਬੂਨਸੁਕ ਨੂੰ 15-11, 15-5 ਨਾਲ ਹਰਾ ਕੇ ਮੁੰਬਈ ਨੂੰ 3-2 ਦੀ ਬੜ੍ਹਤ ਦਿਵਾ ਦਿੱਤੀ। ਬ੍ਰਿਟਿਸ਼ ਜੋੜੀ ਕ੍ਰਿਸ ਅਤੇ ਗੈਬ੍ਰਿਏਲਾ ਐਡਲਾਕ ਨੇ ਆਪਣੇ ਮੈਚ 'ਚ ਐੱਮ.ਆਰ. ਅਰਜੁਨ ਅਤੇ ਗੈਬ੍ਰਿਏਲਾ ਸਟੋਏਵੇਨ ਨੂੰ ਮਿਕਸਡ ਡਬਲਜ਼ 'ਚ ਹਰਾ ਕੇ ਮੁਕਾਬਲਾ ਚੇਨਈ ਦੀ ਝੋਲੀ 'ਚ ਪਾ ਦਿੱਤਾ।


Related News