ਸਿੰਧੂ ਨੂੰ ਆਲ ਇੰਗਲੈਂਡ ਖ਼ਿਤਾਬ ਜਿੱਤਣ ''ਤੇ ਧਿਆਨ ਦੇਣਾ ਚਾਹੀਦਾ ਹੈ : ਪਾਦੁਕੋਣ
Wednesday, Oct 20, 2021 - 11:01 AM (IST)
ਮੁੰਬਈ- ਆਪਣੇ ਜ਼ਮਾਨੇ ਦੇ ਧਾਕੜ ਖਿਡਾਰੀ ਪ੍ਰਕਾਸ਼ ਪਾਦੁਕੋਣ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਸਟਾਰ ਪੀ. ਵੀ. ਸਿੰਧੂ ਅਜੇ ਦੁਨੀਆ ਦੀ ਸਰਵਸ੍ਰੇਸ਼ਠ ਬੈਡਮਿੰਟਨ ਖਿਡਾਰੀ ਹੈ ਪਰ ਉਨ੍ਹਾਂ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ 'ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਨੂੰ ਉਹ ਅਜੇ ਤਕ ਨਹੀਂ ਜਿੱਤ ਸਕੀ ਹੈ।
ਓਲੰਪਿਕ 'ਚ ਦੋ ਤਮਗ਼ੇ ਜਿੱਤਣ ਵਾਲੀ ਸਿੰਧੂ ਮੌਜੂਦਾ ਵਿਸ਼ਵ ਚੈਂਪੀਅਨ ਹੈ। ਉਨ੍ਹਾਂ ਨੇ ਸਾਰੀਆਂ ਵੱਡੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ ਪਰ ਅਜੇ ਤਕ ਆਲ ਇੰਗਲੈਂਡ ਦਾ ਖ਼ਿਤਾਬ ਨਹੀਂ ਜਿੱਤ ਸਕੀ ਹੈ। ਭਾਰਤ ਦੇ ਪਹਿਲੇ ਆਲ ਇੰਗਲੈਂਡ ਚੈਂਪੀਅਨ ਪਾਦੁਕੋਣ ਨੇ ਕਿਹਾ, ਜੇਕਰ ਮੈਂ ਸਿੰਧੂ ਦੀ ਜਗ੍ਹਾ ਹੁੰਦਾ ਤਾਂ ਮੇਰੀ ਤਰਜੀਹ ਇਹ ਖ਼ਿਤਾਬ (ਆਲ ਇੰਗਲੈਂਡ) ਜਿੱਤਣਾ ਹੁੰਦੀ। ਇਹ ਇਕਮਾਤਰ ਖਿਤਾਬ ਹੈ ਜੋ ਉਹ ਨਹੀਂ ਜਿੱਤ ਸਕੀ ਹੈ ਤੇ ਬਾਕੀ ਮੈਨੂੰ ਲਗਦਾ ਹੈ ਕਿ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।