ਹਾਰ ਦੇ ਨਾਲ ਸਿੰਧੂ-ਸਾਇਨਾ ਦੀ ਮਲੇਸ਼ੀਆ ਮਾਸਟਰਸ ਟੂਰਨਾਮੈਂਟ ''ਚੋਂ ਹੋਈ ਛੁੱਟੀ

01/11/2020 12:18:19 PM

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਖਿਡਾਰਨਾਂ ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਅੱਜ ਕੁਆਟਰ ਫਾਈਨਲ ਵਿੱਚ ਹਾਰ ਕੇ ਮਲੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈਆਂ ਹਨ, ਜਿਸ ਨਾਲ ਇਸ ਟੂਰਨਾਮੈਂਟ ਵਿੱਚ ਦੇਸ਼ ਦੀ ਚੁਣੌਤੀ ਵੀ ਖਤਮ ਹੋ ਗਈ। ਮੌਜੂਦਾ ਵਰਲਡ ਚੈਂਪੀਅਨ ਸਿੰਧੂ ਸਭ ਤੋਂ ਪਹਿਲਾਂ ਕੋਰਟ ‘ਤੇ ਉਤਰੀ। ਉਸ ਨੂੰ ਸੀਨੀਅਰ ਦਰਜਾ ਪ੍ਰਾਪਤ ਤਾਇ-ਜ਼ੂ -ਯਿੰਗ ਤੋਂ, ਜਦਕਿ ਸਾਇਨਾ ਨੂੰ ਸਪੇਨ ਦੀ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਤੋਂ ਹਾਰ ਝੱਲਣੀ ਪਈ।

PunjabKesari

ਦੂਜੇ ਪਾਸੇ ਸਾਇਨਾ ਕਿਸੇ ਵੀ ਗੇਮ ਵਿੱਚ ਮਾਰਿਨ ਦੀ ਬਰਾਬਰੀ ਕਰਦੀ ਨਜ਼ਰ ਨਹੀਂ ਆਈ, ਜਿਸ ਨੇ ਅੱਧੇ ਘੰਟੇ ਵਿੱਚ ਭਾਰਤੀ ਸ਼ਲਟਰ ਦੀ ਚੁਣੌਤੀ 21-8, 21-7 ਨਾਲ ਖਤਮ ਕਰ ਦਿੱਤੀ। ਚੀਨੀ ਤਾਈਪੇ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਜ਼ੂ- ਯਿੰਗ ਨੇ ਕੁਆਟਰ ਫਾਈਨਲ ਵਿੱਚ ਰੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਸਿੰਧੂ ਨੂੰ 21-16 ਨਾਲ ਹਰਾਇਆ, ਜਿਸ ਨਾਲ ਉਸ ਦਾ ਇਸ ਭਾਰਤੀ ਖਿਲਾਫ ਜਿੱਤ ਦਾ ਰਿਕਾਰਡ 12-5 ਹੋ ਗਿਆ। ਜ਼ੂ ਯਿੰਗ ਤੋਂ ਸਿੰਧੂ ਨੂੰ ਲਗਾਤਾਰ ਦੂਜੀ ਹਾਰ ਮਿਲੀ ਹੈ| ਉਹ ਪਿਛਲੇ ਸਾਲ ਅਕਤੂਬਰ ਵਿੱਚ ਫਰੈਂਚ ਓਪਨ ਦੇ ਕੁਆਟਰ ਫਾਈਨਲ ਵਿੱਚ ਉਸ ਤੋਂ ਹਾਰੀ ਸੀ।

PunjabKesari

ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ ਲੀਡ ਦਾ ਫਾਇਦਾ ਨਹੀਂ ਉਠਾ ਸਕੀ, ਜਿਸ ਨਾਲ ਪਹਿਲਾ ਗੇਮ 16-21 ਨਾਲ ਗੁਆ ਬੈਠੀ ਅਤੇ ਜ਼ੂ ਯਿੰਗ ਨੇ 1-0 ਦੀ ਲੀਡ ਹਾਸਲ ਕਰ ਲਈ| ਦੂਜੀ ਗੇਮ ਵਿੱਚ ਜ਼ੂ ਯਿੰਗ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਲਿਆ। ਫਿਰ ਸਾਇਨਾ ਕੋਰਟ ਵਿੱਚ ਉਤਰੀ, ਜਿਸ ਨੂੰ ਮਾਰਿਨ ਨੇ ਬੁਰੀ ਤਰ੍ਹਾਂ ਹਰਾਇਆ| ਇਸ ਮੈਚ ਤੋਂ ਪਹਿਲਾਂ ਦੋਹਾਂ ਦਾ ਰਿਕਾਰਡ 66 ਨਾਲ ਬਰਾਬਰ ਸੀ। ਸਪੈਨਿਸ਼ ਸਟਲਰ ਨੇ ਅਖੀਰ ਤੱਕ ਭਾਰਤੀ ਖਿਡਾਰੀ ਨੂੰ ਉਭਰਨ ਨਹੀਂ ਦਿੱਤਾ।


Related News