ਸਿੰਧੂ ਵਰਲਡ ਚੈਂਪੀਅਨਸ਼ਿਪ ਦੇ ਲਗਾਤਾਰ ਤੀਸਰੇ ਫਾਇਨਲ ''ਚ

Saturday, Aug 24, 2019 - 05:08 PM (IST)

ਸਿੰਧੂ ਵਰਲਡ ਚੈਂਪੀਅਨਸ਼ਿਪ ਦੇ ਲਗਾਤਾਰ ਤੀਸਰੇ ਫਾਇਨਲ ''ਚ

ਸਪੋਰਸਟ ਡੈਸਕ— ਭਾਰਤੀ ਸਟਾਰ ਪੀ. ਵੀ. ਸਿੰਧੂ ਨੇ ਸ਼ਨੀਵਾਰ ਨੂੰ ਇੱਥੇ ਆਲ ਇੰਗਲੈਂਡ ਚੈਂਪੀਅਨ ਚੇਨ ਯੂ ਫੇਈ 'ਤੇ ਸਿੱਧੀ ਗੇਮ 'ਚ ਮਿਲੀ ਜਿੱਤ ਨਾਲ ਲਗਾਤਾਰ ਤੀਜੇ ਫਾਈਨਲ 'ਚ ਦਾਖਲ ਕੀਤਾ ਜਿਸ ਦੇ ਨਾਲ ਉਹ ਵਰਲਡ ਚੈਂਪੀਅਨਸ਼ਿਪ ਦਾ ਸੋਨ ਤਮਗਾ ਜਿੱਤਣ ਤੋਂ ਸਿਰਫ਼ ਇਕ ਕਦਮ ਦੂਰ ਹਨ। ਸਿੰਧੂ ਨੇ ਇਸ ਟੂਰਨਾਮੈਂਟ ਦੇ ਪਿਛਲੇ ਦੋ ਪੜਾਅ 'ਚ ਲਗਾਤਾਰ ਚਾਂਦੀ ਤਮਗੇ ਹਾਸਲ ਕੀਤੇ, ਇਸ ਤੋਂ ਇਲਾਵਾ ਉਸ ਦੇ ਨਾਂ ਦੋ ਕਾਂਸੀ ਤਮਗਾ ਵੀ ਹਨ। ਹੈਦਰਾਬਾਦੀ ਖਿਡਾਰੀ ਨੇ 40 ਮਿੰਟ ਤੱਕ ਚਲੇ ਸੈਮੀਫਾਈਨਲ 'ਚ ਦੁਨੀਆ ਦੀ ਤੀਜੇ ਨੰਬਰ ਦੀ ਚੀਨੀ ਖਿਡਾਰੀ ਚੇਨ ਯੂ ਫੇਈ ਨੂੰ 21-7, 21-14 ਨਾਲ ਹਾਰ ਦਿੱਤੀ।PunjabKesari

ਚੌਵ੍ਹੀ ਸਾਲ ਦੀ ਭਾਰਤੀ ਖਿਡਾਰੀ ਹੁਣ ਐਤਵਾਰ ਨੂੰ ਥਾਈਲੈਂਡ ਦੀ 2013 ਦੀ ਵਰਸਡ ਚੈਂਪੀਅਨ ਰਤਚਾਨੋਕ ਇੰਤਾਨੋਨ ਅਤੇ ਜਾਪਾਨ ਦੀ 2017 ਦੀ ਜੇਤੂ ਨੋਜੋਮੀ ਓਕੁਹਾਰਾ ਦੇ 'ਚ ਹੋਣ ਵਾਲੇ ਮੁਕਾਬਲਿਆਂ ਦੀ ਜੇਤੂ ਨਾਲ ਭਿੜੇਗੀ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਦਾ ਮੈਚ ਤੋਂ ਪਹਿਲਾਂ ਚੇਨ ਦੇ ਖਿਲਾਫ ਰਿਕਾਰਡ 5-3 ਦਾ ਸੀ।


Related News