ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਹਾਰੀ ਸਿੰਧੂ
Sunday, Oct 31, 2021 - 06:36 PM (IST)
![ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਹਾਰੀ ਸਿੰਧੂ](https://static.jagbani.com/multimedia/2021_10image_18_35_274740127pvsindhu.jpg)
ਪੈਰਿਸ, (ਭਾਸ਼ਾ)– ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਸ਼ਨੀਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਜਾਪਾਨ ਦੀ ਸਯਾਕਾ ਤਕਾਹਾਸ਼ੀ ਹੱਥੋਂ ਤਿੰਨ ਸੈੱਟਾਂ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿਚ ਹਾਰ ਕੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਵਿਚੋਂ ਬਾਹਰ ਗਈ। ਹੈਦਰਾਬਾਦ ਦੀ 26 ਸਾਲਾ ਖਿਡਾਰਨ ਪਹਿਲਾ ਸੈੱਟ ਜਿੱਤਣ ਦਾ ਫਾਇਦਾ ਨਹੀਂ ਚੱੁਕ ਸਕੀ ਤੇ ਵਿਸ਼ਵ ਵਿਚ 15ਵੇਂ ਨੰਬਰ ਦੀ ਤਕਾਹਾਸ਼ੀ ਤੋਂ 21-18, 16-21, 12-21 ਨਾਲ ਹਾਰ ਗਈ।