ਸਿੰਧੂ ਲਗਾਤਾਰ ਦੋ ਮੈਚਾਂ 'ਚ ਹਾਰੀ, BWF ਵਰਲਡ ਟੂਰ ਫਾਈਨਲਸ ਤੋਂ ਹੋਈ ਬਾਹਰ

12/13/2019 11:26:00 AM

ਸਪੋਰਟਸ ਡੈਸਕ— ਪਿਛਲੇ ਚੈਂਪੀਅਨ ਭਾਰਤ ਦੀ ਮਹਿਲਾ ਸ਼ਟਰਲਰ ਪੀ. ਵੀ. ਸਿੰਧੂ ਬੀ. ਡਬਲੀਊ. ਐੇੱਫ ਵਰਲਡ ਟੂਰ ਬੈਡਮਿੰਟਨ ਫਾਈਨਲਸ 'ਚ ਵੀਰਵਾਰ ਨੂੰ ਲਗਾਤਾਰ ਦੂਜੀ ਹਾਰ ਦੇ ਨਾਲ ਖਿਤਾਬੀ ਦੌੜ ਤੋਂ ਬਾਹਰ ਹੋ ਗਈ। ਵਰਲਡ ਚੈਂਪੀਅਨ ਅਤੇ ਇਸ ਟੂਰਨਾਮੈਂਟ ਦੇ ਪਿਛਲੇ ਸੈਸ਼ਨ ਦੀ ਜੇਤੂ ਸਿੰਧੂ ਨੂੰ ਵੀਰਵਾਰ ਨੂੰ ਚੀਨ ਦੀ ਯੇਨ ਯੁਫੇਈ ਦੇ ਹੱਥੋਂ ਗਰੁੱਪ ਏ ਦੇ ਮੁਕਾਬਲੇ 'ਚ 22-20, 16-21,12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ  ਦੇ ਇਸ ਆਖਰੀ ਟੂਰਨਾਮੈਂਟ 'ਚ ਆਪਣੇ ਦੂਜੇ ਮੈਚ 'ਚ ਸਿੰਧੂ ਪਹਿਲੀ ਗੇਮ ਜਿੱਤਣ ਤੋਂ ਬਾਅਦ ਅਗਲੀਆਂ ਦੋ ਗੇਮ ਹਾਰ ਗਈ ਅਤੇ ਉਸ ਨੂੰ ਇਕ ਘੰਟੇ 12 ਮਿੰਟ 'ਚ ਹਾਰ ਦਾ ਸਾਹਮਣਾ ਕਰਨਾ ਪਿਆ।PunjabKesari
ਸਿੰਧੂ ਬੀਤੇ ਬੁੱਧਵਾਰ ਨੂੰ ਪਹਿਲੇ ਮੈਚ 'ਚ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਹਾਰ ਗਈ ਸੀ। ਯਾਮਾਗੁਚੀ ਖਿਲਾਫ ਵੀ ਸਿੰਧੂ ਨੇ ਪਹਿਲੀ ਗੇਮ ਜਿੱਤਣ ਤੋਂ ਬਾਅਦ ਮੈਚ ਗਵਾਇਆ ਸੀ। ਇਸ 'ਚ ਯਾਮਾਗੁਚੀ ਨੇ ਇਸ ਗਰੁੱਪ ਦੇ ਇਕ ਹੋਰ ਮੁਕਾਬਲੇ 'ਚ ਚੀਨ ਦੀ ਹੀ ਵਿਅੰਗ ਜਿਆਓ ਨੂੰ ਇਕ ਘੰਟੇ 11 ਮਿੰਟ 'ਚ 25-27, 21-10, 21-13 ਨਾਲ ਹਰਾਇਆ। ਜਿਸ ਦੇ ਨਾਲ ਸਿੰਧੂ ਦੀ ਸਾਰੀ ਉਮੀਦਾਂ ਖ਼ਤਮ ਹੋ ਗਈਆਂ।  

ਯਾਮਾਗੁਚੀ ਅਤੇ ਯੁਫੇਈ ਇਸ ਗਰੁੱਪ 'ਚ ਲਗਾਤਾਰ ਦੋ ਮੈਚ ਜਿੱਤ ਚੱਕੀ ਹੈ ਅਤੇ ਉਸ ਦਾ ਸੈਮੀਫਾਇਨਲ 'ਚ ਸਥਾਨ ਪੱਕਾ ਹੋ ਚੁੱਕਿਆ ਹੈ ਜਦ ਕਿ ਸਿੰਧੂ ਅਤੇ ਜਿਆਓ ਲਗਾਤਾਰ ਦੋ ਮੈਚ ਹਾਰ ਕੇ ਬਾਹਰ ਹੋ ਚੁਕੀਆਂ ਹਨ।


Related News