ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਸਿੰਧੂ ਨੂੰ ਲੱਗੀ ਸੱਟ

Wednesday, Mar 28, 2018 - 02:07 AM (IST)

ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਸਿੰਧੂ ਨੂੰ ਲੱਗੀ ਸੱਟ

ਨਵੀਂ ਦਿੱਲੀ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਸੱਟ ਲੱਗ ਗਈ ਹੈ ਪਰ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਉਸ ਦੀ ਪ੍ਰਤੀਨਿਧਤਾ 'ਤੇ ਕੋਈ ਖਤਰਾ ਨਹੀਂ ਹੈ। ਭਾਰਤ ਦੇ ਮੁੱਖ ਕੋਚ ਪੁਲੇਲਾ ਗੋਪੀਚੰਦ ਤੇ ਸਹਾਇਕ ਕੋਚ ਮੁਹੰਮਦ ਸਿਆਦਤੁੱਲਾ ਦੀ ਕੋਚਿੰਗ 'ਚ ਹੈਦਰਾਬਾਦ ਦੀ ਗੋਪੀਚੰਦ ਅਕੈਡਮੀ 'ਚ ਅਭਿਆਸ ਕਰ ਰਹੀ 22 ਸਾਲਾ ਸਿੰਧੂ ਦੇ ਖੱਬੇ ਪੱਟ 'ਚ ਖਿਚਾਅ ਆਇਆ ਹੈ।


Related News