ਸਿੰਧੂ ਨੇ ਚੀਨ ਦੀ ਬਿੰਗਜੀਆਓ ਨੂੰ ਹਰਾ ਕੇ ਫਾਈਨਲ ''ਚ ਜਗ੍ਹਾ ਬਣਾਈ

09/16/2017 4:31:00 PM

ਸੋਲ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਸ਼ਨੀਵਾਰ ਨੂੰ ਇੱਥੇ ਕੋਰੀਆ ਸੁਪਰ ਸੀਰੀਜ਼ 'ਚ ਸੈਮੀਫਾਈਨਲ ਮੁਕਾਬਲੇ 'ਚ ਚੀਨ ਦੀ ਬਿੰਗਜੀਆਓ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਸਿੰਧੂ ਨੇ ਸੈਮੀਫਾਈਨਲ 'ਚ ਵਿਸ਼ਵ ਦੀ ਛੇਵੇਂ ਨੰਬਰ ਦੀ ਖਿਡਾਰਨ ਚੀਨ ਦੀ ਬਿੰਗਜੀਆਓ ਨੂੰ 66 ਮਿੰਟ ਤੱਕ ਚਲੇ ਮੈਚ 'ਚ 21-10, 17-21, 21-16 ਨਾਲ ਹਰਾਇਆ। 

ਰੀਓ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਸਿੰਧੂ ਦਾ ਮੁਕਾਬਲਾ ਐਤਵਾਰ ਨੂੰ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਹੋਵੇਗਾ। ਸਿੰਧੂ ਨੇ ਪਹਿਲਾ ਸੈੱਟ ਚੀਨੀ ਖਿਡਾਰਨ ਨੂੰ 21-10 ਨਾਲ ਹਰਾ ਕੇ ਆਸਾਨੀ ਨਾਲ ਜਿੱਤਿਆ ਪਰ ਦੂਜੇ ਸੈੱਟ 'ਚ ਬਿੰਗਜੀਆਓ ਨੇ ਵਾਪਸੀ ਕਰਦੇ ਹੋਏ ਇਸ ਨੂੰ 21-17 ਨਾਲ ਖੋਹਿਆ। ਤੀਜੇ ਸੈੱਟ 'ਚ ਸਿੰਧੂ ਨੇ ਫਿਰ ਵਾਪਸੀ ਕਰਦੇ ਹੋਏ ਬਿੰਗਜੀਆਓ ਨੂੰ 21-16 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ 'ਚ ਸਿੰਧੂ ਦੇ ਕੋਲ ਓਕੁਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ 'ਚ ਮਿਲੀ ਹਾਰ ਦਾ ਬਦਲਾ ਪੂਰਾ ਕਰਨ ਦਾ ਮੌਕਾ ਹੋਵੇਗਾ।


Related News