ਪਿੱਠ ਦਰਦ ਕਾਰਨ ਹਾਲੇਪ ਡਬਲਿਊ.ਟੀ.ਏ. ਫਾਈਨਲਸ ਤੋਂ ਵੀ ਹਟੀ

Sunday, Oct 21, 2018 - 04:14 PM (IST)

ਪਿੱਠ ਦਰਦ ਕਾਰਨ ਹਾਲੇਪ ਡਬਲਿਊ.ਟੀ.ਏ. ਫਾਈਨਲਸ ਤੋਂ ਵੀ ਹਟੀ

ਸਿੰਗਾਪੁਰ— ਵਿਸ਼ਵ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਪਿੱਠ ਦਰਦ ਦੇ ਕਾਰਨ ਸਿੰਗਾਪੁਰ 'ਚ ਹੋਣ ਵਾਲੀ ਡਬਲਿਊ.ਟੀ.ਏ. ਫਾਈਨਲਸ ਤੋਂ ਹੱਟ ਗਈ ਹੈ। ਫ੍ਰੈਂਚ ਓਪਨ ਚੈਂਪੀਅਨ ਹਾਲੇਪ ਪਿਛਲੇ ਮਹੀਨੇ ਚਾਈਨਾ ਓਪਨ 'ਚ ਸਿਰਫ 31 ਮਿੰਟ ਖੇਡਣ ਦੇ ਬਾਅਦ ਹੱਟ ਗਈ ਸੀ। 

PunjabKesari

ਉਨ੍ਹਾਂ ਨੇ ਪਿੱਠ ਦਰਦ ਦੀ ਵਜ੍ਹਾ ਨਾਲ ਇਸ ਹਫਤੇ ਕ੍ਰੇਮਲਿਨ ਕੱਪ ਤੋਂ ਵੀ ਨਾਂ ਵਾਪਸ ਲੈ ਲਿਆ ਸੀ। ਹਾਲੇਪ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਇਸ ਸੈਸ਼ਨ ਦੇ ਅੰਤਿਮ ਟੂਰਨਾਮੈਂਟ ਡਬਲਿਊ.ਟੀ.ਏ. ਫਾਈਨਲਸ 'ਚ ਹਿੱਸਾ ਲੈਣ 'ਚ ਸਫਲ ਰਹੇਗੀ ਪਰ ਉਨ੍ਹਾਂ ਨੇ ਸਿਹਤ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ, ''ਕਿਸੇ ਵੱਡੇ ਟੂਰਨਾਮੈਂਟ ਤੋਂ ਨਾਂ ਵਾਪਸ ਲੈਣਾ ਹਮੇਸ਼ਾ ਮੁਸ਼ਕਲ ਫੈਸਲਾ ਹੁੰਦਾ ਹੈ। ਮੇਰੀ ਪਿੱਠ ਸਹੀ ਨਹੀਂ ਹੈ। ਮੈਂ ਪਿਛਲੇ ਚਾਰ ਹਫਤਿਆਂ ਤੋਂ ਅਭਿਆਸ ਨਹੀਂ ਕਰ ਸਕੀ ਹਾਂ। ਮੈਂ ਅਜੇ ਖੇਡਣ ਦੀ ਸਥਿਤੀ 'ਚ ਨਹੀਂ ਹਾਂ।''


Related News