ਸ਼ੁਭਮਨ ਗਿੱਲ ਨੇ ਨਰਵਸ-90 ਦੇ ਅੜਿੱਕੇ ਨੂੰ ਕੀਤਾ ਪਾਰ, ਕਾਉਂਟੀ ਚੈਂਪੀਅਨਸ਼ਿਪ ਵਿੱਚ ਲਗਾਇਆ ਪਹਿਲਾ ਸੈਂਕੜਾ
Tuesday, Sep 27, 2022 - 08:18 PM (IST)

ਸਪੋਰਟਸ ਡੈਸਕ— ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ-2 2022 'ਚ ਗਲੈਮਰਗਨ ਲਈ ਖੇਡ ਰਹੇ ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸਸੇਕਸ ਖਿਲਾਫ ਮੈਚ 'ਚ ਸੈਂਕੜਾ ਲਗਾਇਆ ਹੈ। ਸ਼ੁਭਮਨ ਇਸ ਤੋਂ ਪਹਿਲਾਂ ਵੀ ਸੈਂਕੜੇ ਦੇ ਕਰੀਬ ਪਹੁੰਚ ਗਿਆ ਸੀ ਪਰ ਉਹ ਟੈਸਟ ਮੈਚ ਦੀ ਤਰ੍ਹਾਂ ਕਾਊਂਟੀ 'ਚ ਵੀ ਨਰਵਸ ਨਾਇਨਟੀਜ਼ ਦਾ ਸ਼ਿਕਾਰ ਹੋਇਆ। ਪਰ ਇਸ ਵਾਰ ਸ਼ੁਭਮਨ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ। ਉਸ ਨੇ 139 ਗੇਂਦਾਂ ਵਿੱਚ 16 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 119 ਦੌੜਾਂ ਬਣਾ ਕੇ ਆਪਣੀ ਟੀਮ ਨੂੰ 300 ਦੌੜਾਂ ਦੇ ਨੇੜੇ ਪਹੁੰਚਾਇਆ।
ਇਹ ਵੀ ਪੜ੍ਹੋ : Federer ਨੂੰ ਰਿਟਾਇਰਮੈਂਟ 'ਤੇ ਮਿਲੀਆਂ ਸ਼ੁੱਭਕਾਮਨਾਵਾਂ ਪਰ ਇਸ ਟੈਨਿਸ ਸਟਾਰ ਨੇ ਕਰ 'ਤਾ ਇਹ ਪੁੱਠਾ ਕੰਮ
ਇਹ ਮੈਚ ਹੋਵ ਗਰਾਊਂਡ 'ਤੇ ਖੇਡਿਆ ਜਾ ਰਿਹਾ ਹੈ, ਮੀਂਹ ਕਾਰਨ ਪਹਿਲੇ ਦਿਨ ਸਿਰਫ 41 ਓਵਰ ਹੀ ਖੇਡੇ ਜਾ ਸਕੇ। ਸ਼ੁਭਮਨ ਗਿੱਲ 91 ਦੌੜਾਂ ਬਣਾ ਕੇ ਖੇਡ ਰਿਹਾ ਸੀ। ਕਿਉਂਕਿ ਸ਼ੁਭਮਨ ਨਰਵਸ ਨਾਇਨੀਟੀਜ਼ 'ਚ ਸਨ, ਇਸ ਲਈ ਹਰ ਕੋਈ ਇਸ ਗੱਲ ਤੋਂ ਚਿੰਤਤ ਸੀ ਕਿ ਦਬਾਅ 'ਚ ਉਹ ਗਲਤ ਸ਼ਾਟ ਨਾ ਲਗਾ ਬੈਠੇ। ਪਰ ਸ਼ੁਭਮਨ ਨੇ ਇਨ੍ਹਾਂ ਸਭ 'ਤੇ ਕਾਬੂ ਪਾਇਆ। ਉਸ ਨੇ 85 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਮੈਚ ਦੌਰਾਨ ਸ਼ੁਭਮਨ ਨੇ ਕਈ ਆਕਰਸ਼ਕ ਸ਼ਾਟ ਵੀ ਖੇਡੇ ਜਿਸ ਵਿੱਚ ਗੇਂਦਬਾਜ਼ ਫਹੀਮ ਅਸ਼ਰਫ ਦੀ ਗੇਂਦ ਨੂੰ ਥਰਮ ਮੈਨ ਦੇ ਉੱਪਰ ਖੇਡਣਾ ਸੀ। ਦੇਖੋ ਵੀਡੀਓ-
Shubman Gill, that is 𝗼𝘂𝘁𝗿𝗮𝗴𝗲𝗼𝘂𝘀 🤯
— Glamorgan Cricket 🏏 (@GlamCricket) September 26, 2022
Glamorgan 217/3
𝗪𝗮𝘁𝗰𝗵 𝗹𝗶𝘃𝗲: https://t.co/7M8MBwgNG2#SUSvGLAM | #GoGlam pic.twitter.com/FtMX1c7cue
23 ਸਾਲ ਦੇ ਸ਼ੁਭਮਨ ਦਾ ਫਸਟ ਕਲਾਸ ਰਿਕਾਰਡ ਕਾਫੀ ਚੰਗਾ ਹੈ। ਉਹ ਹੁਣ ਤੱਕ 37 ਮੈਚਾਂ ਵਿੱਚ 7 ਸੈਂਕੜੇ ਅਤੇ 16 ਅਰਧ ਸੈਂਕੜੇ ਸਮੇਤ 3000 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਉਸ ਦੀ ਔਸਤ 52 ਦੇ ਆਸ-ਪਾਸ ਹੈ ਜਦਕਿ ਉਸ ਦਾ ਸਰਵੋਤਮ ਸਕੋਰ 268 ਹੈ। ਸ਼ੁਭਮਨ ਨੇ ਇਸ ਤੋਂ ਪਹਿਲਾਂ ਕਾਊਂਟੀ ਡਿਵੀਜ਼ਨ 2 ਦੌਰਾਨ ਵਰਸੇਸਟਰਸ਼ਾਇਰ ਖ਼ਿਲਾਫ਼ 92 ਦੌੜਾਂ ਬਣਾਈਆਂ ਸਨ। ਫਿਰ ਮਿਡਲਸੈਕਸ ਖ਼ਿਲਾਫ਼ ਮੈਚ ਵਿੱਚ ਉਸ ਨੇ 22 ਅਤੇ 11 ਦੌੜਾਂ ਬਣਾਈਆਂ ਸਨ। ਹੁਣ ਉਸ ਨੇ ਸਸੇਕਸ ਖ਼ਿਲਾਫ਼ ਸੈਂਕੜਾ ਲਾਇਆ ਹੈ।
Wow, this is special from @ShubmanGill 😍
— LV= Insurance County Championship (@CountyChamp) September 26, 2022
Watch Sussex vs Glamorgan LIVE: https://t.co/TGWtsInApr#LVCountyChamp pic.twitter.com/sA7Q64u9yQ
ਇਹ ਵੀ ਪੜ੍ਹੋ : ਵੈਂਬਲੇ ਸਟੇਡੀਅਮ 'ਚ ਮੈਚ ਤੋਂ ਪਹਿਲਾਂ ਪੱਬ 'ਚ ਬੈਠੇ ਪ੍ਰਸ਼ੰਸਕਾਂ 'ਤੇ ਹਮਲਾ, 4 ਗ੍ਰਿਫਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।