ਪ੍ਰਿਥਵੀ ਸ਼ਾ ਤੋਂ ਬਾਅਦ ਇਕ ਹੋਰ ਅੰਡਰ-19 ਖਿਡਾਰੀ ਟੀਮ ਇੰਡੀਆ ''ਚ ਖੇਡਣ ਲਈ ਤਿਆਰ

Friday, Oct 26, 2018 - 11:53 AM (IST)

ਪ੍ਰਿਥਵੀ ਸ਼ਾ ਤੋਂ ਬਾਅਦ ਇਕ ਹੋਰ ਅੰਡਰ-19 ਖਿਡਾਰੀ ਟੀਮ ਇੰਡੀਆ ''ਚ ਖੇਡਣ ਲਈ ਤਿਆਰ

ਨਵੀਂ ਦਿੱਲੀ— ਭਾਰਤ ਦੇ ਉਭਰਦੇ ਹੋਏ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਿਹਾ ਕਿ ਉਹ ਅੰਡਰ-19 ਟੀਮ ਦੇ ਆਪਣੇ ਕਪਤਾਨ ਪ੍ਰਿਥਵੀ ਸ਼ਾਅ ਦੇ ਨਕਸ਼ੇਕਦਮ 'ਤੇ ਚਲਦੇ ਹੋਏ ਭਾਰਤੀ ਟੀਮ ਵੱਲੋਂ ਖੇਡਣ ਲਈ ਤਿਆਰ ਹੈ ਪਰ ਉਹ ਆਪਣੇ ਲਈ ਮੌਕੇ ਦਾ ਪੂਰਾ ਸੰਜਮ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਅੰਡਰ-19 ਵਿਸ਼ਵ ਕੱਪ ਦੇ ਦੌਰਾਨ ਇਸ ਖਿਡਾਰੀ ਨੂੰ ਜੂਨੀਅਰ ਯੁਵਰਾਜ ਸਿੰਘ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ। ਦੂਜੇ ਪਾਸੇ ਸ਼ੁਭਮਨ ਗਿੱਲ (ਅਜੇਤੂ 106 ਦੌੜਾਂ) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਇੰਡੀਆ-ਸੀ. ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਇੰਡੀਆ-ਏ ਨੂੰ 6 ਵਿਕਟਾਂ ਨਾਲ ਹਰਾ ਕੇ ਵੀਰਵਾਰ ਨੂੰ ਦੇਵਧਰ ਟਰਾਫੀ ਦੇ ਫਾਈਨਲ 'ਚ ਵੀ ਪ੍ਰਵੇਸ਼ ਕਰ ਲਿਆ।
PunjabKesari
ਭਾਰਤੀ ਟੀਮ ਦੇ ਸਾਰੇ ਸਵਰੂਪਾਂ 'ਚ ਜਗ੍ਹਾ ਬਣਾਉਣਾ ਆਸਾਨ ਨਹੀਂ ਹੈ ਅਤੇ ਇਸ ਲਈ ਪੰਜਾਬ ਦੇ ਯੁਵਾ ਬੱਲੇਬਾਜ਼ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ 19 ਸਾਲਾ ਬੱਲੇਬਾਜ਼ ਇਸ ਤੋਂ ਪਰੇਸ਼ਾਨ ਨਹੀਂ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣ 'ਚ ਰੁੱਝਿਆ ਹੋਇਆ ਹੈ। ਸ਼ੁਭਮਨ ਤੋਂ ਜਦੋਂ ਪੁੱਛਿਆ ਗਿਆ ਕਿ ਪ੍ਰਿਥਵੀ ਸ਼ਾ ਟੈਸਟ ਕ੍ਰਿਕਟ 'ਚ ਡੈਬਿਊ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਨੇ ਆਪਣੇ ਲਈ ਕਿਹੜੀ ਸਮਾਂ ਹੱਦ ਤੈਅ ਕੀਤੀ ਹੈ, ਤਾਂ ਉਨ੍ਹਾਂ ਕਿਹਾ, ''ਮੈਂ ਤਿਆਰ ਹਾਂ। ਮੈਨੂੰ ਵੈਸਟਇੰਡੀਜ਼ ਖਿਲਾਫ ਮੌਕਾ ਨਹੀਂ ਮਿਲਿਆ। ਪਰ ਮੈਨੂੰ ਅਗਲੀ ਲੜੀ 'ਚ ਮੌਕਾ ਮਿਲ ਸਕਦਾ ਹੈ। ਮੈਂ ਦੌੜਾਂ ਬਣਾ ਕੇ ਖ਼ੁਸ਼ ਹਾਂ।'' ਉਮੀਦਾਂ ਬਾਰੇ ਗਿੱਲ ਨੇ ਕਿਹਾ, ''ਇਹ ਗੱਲਾਂ ਤੁਹਾਡੇ ਦਿਮਾਗ 'ਚ ਉਦੋਂ ਤਕ ਰਹਿੰਦੀਆਂ ਹਨ ਜਦੋਂ ਤਕ ਤੁਸੀਂ ਕ੍ਰੀਜ਼ 'ਤੇ ਨਹੀਂ ਉਤਰਦੇ। ਜਦੋਂ ਤੁਸੀਂ ਮੈਦਾਨ 'ਤੇ ਜਾਂਦੇ ਹੋ ਤਾਂ ਸਿਰਫ ਦੌੜਾਂ ਬਣਾਉਣ ਬਾਰੇ ਸੋਚਦੇ ਹੋ। ਮੈਂ ਇਹ ਨਹੀਂ ਸੋਚਦਾ ਕਿ ਜੇਕਰ ਮੈਂ ਆਊਟ ਹੋ ਗਿਆ ਤਾਂ ਕੀ ਹੋਵੇਗਾ।''


Related News