ਸ਼ੁਭਮਨ ਗਿੱਲ ਨੇ ਆਊਟ ਦਿੱਤੇ ਜਾਣ ਦੇ ਬਾਵਜੂਦ ਮੈਦਾਨ ਛੱਡਣ ਤੋਂ ਕੀਤਾ ਇਨਕਾਰ

Friday, Jan 03, 2020 - 03:05 PM (IST)

ਸ਼ੁਭਮਨ ਗਿੱਲ ਨੇ ਆਊਟ ਦਿੱਤੇ ਜਾਣ ਦੇ ਬਾਵਜੂਦ ਮੈਦਾਨ ਛੱਡਣ ਤੋਂ ਕੀਤਾ ਇਨਕਾਰ

ਸਪੋਰਟਸ ਡੈਸਕ— ਸ਼ੁੱਕਰਵਾਰ ਨੂੰ ਸ਼ੁਰੂ ਹੋਏ ਰਣਜੀ ਟਰਾਫੀ ਮੈਚ 'ਚ ਦਿੱਲੀ ਅਤੇ ਪੰਜਾਬ ਵਿਚਾਲੇ ਮੁਕਾਬਲੇ 'ਚ ਇਕ ਵੱਡਾ ਵਿਵਾਦ ਦੇਖਣ ਨੂੰ ਮਿਲਿਆ। ਪੰਜਾਬ ਵੱਲੋਂ ਖੇਡ ਰਹੇ ਕੌਮਾਂਤਰੀ ਖਿਡਾਰੀ ਸ਼ੁੱਭਮਨ ਗਿੱਲ ਦਾ ਬੇਹੱਦ ਸ਼ਰਮਨਾਕ ਅਤੇ ਇਤਰਾਜ਼ਯੋਗ ਵਿਵਹਾਰ ਦੇਖਣ ਨੂੰ ਮਿਲਿਆ। ਦਰਅਸਲ, ਪੰਜਾਬ ਵੱਲੋਂ ਖੇਡਦੇ ਹੋਏ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਅੰਪਾਇਰ ਨੇ ਵਿਕਟ ਦੇ ਪਿੱਛੇ ਆਊਟ ਕਰਾਰ ਦਿੱਤਾ। ਸ਼ੁਭਮਨ ਨੇ ਆਊਟ ਹੋਣ ਦੇ ਬਾਅਦ ਆਪਣੀ ਨਾਰਾਜ਼ਗੀ ਜਤਾਈ ਅਤੇ ਮੈਦਾਨ 'ਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਅੰਪਾਇਰ ਨੂੰ ਅਪਸ਼ਬਦ ਕਹੇ। ਇੰਨਾ ਹੀ ਨਹੀਂ ਸ਼ੁਭਮਨ ਦੇ ਇਸ ਵਿਵਹਾਰ ਦੇ ਬਾਅਦ ਅੰਪਾਇਰ ਨੇ ਆਪਣਾ ਫੈਸਲਾ ਵੀ ਬਦਲ ਦਿੱਤਾ ਜਿਸ ਨਾਲ ਦਿੱਲੀ ਦੀ ਟੀਮ ਨਾਰਾਜ਼ ਹੋ ਗਈ।
PunjabKesari
ਇਸ ਵਿਵਾਦ ਦੇ ਬਾਅਦ ਦਿੱਲੀ ਦੇ ਉਪ ਕਪਤਾਨ ਨੀਤੀਸ਼ ਰਾਣਾ ਨੇ ਦੋਸ਼ ਲਾਏ ਕਿ ਸ਼ੁਭਮਨ ਅੰਪਾਇਰ ਪਸ਼ਚਿਮ ਪਾਠਕ ਦੇ ਕੋਲ ਗਏ ਅਤੇ ਉਨ੍ਹਾਂ ਨੂੰ ਅਪਸ਼ਬਦ ਵੀ ਕਹੇ। ਹਾਲਾਂਕਿ ਇਸ ਦੇ ਬਾਅਦ ਵੀ ਸ਼ੁਭਮਨ ਲੰਬੀ ਪਾਰੀ ਨਹੀਂ ਖੇਡ ਸਕੇ। ਉਨ੍ਹਾਂ ਨੂੰ 23 ਦੇ ਸਕੋਰ 'ਤੇ ਸਿਮਰਨਜੀਤ ਸਿੰਘ ਨੇ ਵਿਕਟ ਦੇ ਪਿੱਛੇ ਅਨੁਜ ਰਾਵਤ ਦੇ ਹੱਥੋ ਕੈਚ ਕਰਵਾਇਆ ਅਤੇ ਪਵੇਲੀਅਨ 'ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਹ ਮੁਕਾਬਲਾ ਮੋਹਾਲੀ 'ਚ ਖੇਡਿਆ ਜਾ ਰਿਹਾ ਹੈ।


author

Tarsem Singh

Content Editor

Related News