ਇਟਾਲੀਅਨ ਓਪਨ ਗੋਲਫ ''ਚ ਸ਼ੁਭੰਕਰ ਸੱਤਵੇਂ ਸਥਾਨ ''ਤੇ ਰਿਹਾ
Saturday, Jun 29, 2024 - 03:00 PM (IST)

ਰੋਮ, (ਭਾਸ਼ਾ) ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਇਟਾਲੀਅਨ ਓਪਨ ਵਿਚ ਪਹਿਲੇ ਦੋ ਗੇੜਾਂ ਵਿਚ 68-68 ਦੇ ਬਰਾਬਰ ਕਾਰਡ ਖੇਡ ਕੇ ਸੱਤਵੇਂ ਸਥਾਨ 'ਤੇ ਹਨ। ਪੈਰਿਸ ਓਲੰਪਿਕ ਲਈ ਆਪਣੀ ਟਿਕਟ ਪੱਕੀ ਕਰ ਚੁੱਕੇ ਸ਼ੁਭੰਕਰ ਨੇ ਦੂਜੇ ਦੌਰ 'ਚ ਦੋ ਬੋਗੀ ਦੇ ਮੁਕਾਬਲੇ ਪੰਜ ਬਰਡੀਜ਼ ਬਣਾਈਆਂ। ਇਸ ਤੋਂ ਪਹਿਲਾਂ ਸ਼ੁਰੂਆਤੀ ਦੌਰ 'ਚ ਉਸ ਨੇ ਦੋ ਬੋਗੀ ਦੇ ਖਿਲਾਫ ਤਿੰਨ ਬਰਡੀ ਅਤੇ ਇਕ ਈਗਲ ਬਣਾਇਆ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਭਾਰਤੀ ਓਮ ਪ੍ਰਕਾਸ਼ ਚੌਹਾਨ 72 ਅਤੇ 71 ਦਾ ਕਾਰਡ ਖੇਡਣ ਤੋਂ ਬਾਅਦ ਕੱਟ ਤੋਂ ਖੁੰਝ ਗਏ।