ਕੋਪਕਾ ਨੇ ਜਿੱਤਿਆ ਸੀ. ਜੀ. ਕੱਪ, ਜਦਕਿ ਸ਼ੁਭੰਕਰ ਰਿਹਾ 55ਵੇਂ ਸਥਾਨ ''ਤੇ
Sunday, Oct 21, 2018 - 07:25 PM (IST)

ਜੇਜੂ ਆਈਲੈਂਡ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਚੌਥੇ ਦੌਰ ਵਿਚ 74 ਦਾ ਕਾਰਡ ਖੇਡਿਆ ਜਿਸ ਨਾਲ ਉਹ ਐਤਵਾਰ ਨੂੰ ਸੀ. ਜੇ. ਕੱਪ ਲਾਈਨ ਬ੍ਰਿਜ ਟੂਰਨਾਮੈਂਟ ਵਿਚ ਸਾਂਝੇ 55ਵੇਂ ਸਥਾਨ 'ਤੇ ਰਹੇ। ਸ਼ੁਭੰਕਰ ਨੇ 4 ਬਰਡੀ ਅਤੇ 4 ਬੋਗੀ ਅਤੇ 1 ਈਗਲ ਕੀਤਾ। ਉਸ ਦਾ ਸਕੋਰ 1 ਅੰਡਰ 287 ਰਿਹਾ। ਉੱਥੇ ਹੀ 3 ਵਾਰ ਦੇ ਮੇਜਰ ਚੈਂਪੀਅਨ ਅਤੇ 2018 ਪੀ. ਜੀ. ਏ. ਟੂਰ ਦੇ 'ਪਲੇਅਰ ਆਫ ਦੱ ਇਅਰ' ਬਰੁਕਸ ਕੋਪਕਾ ਨੇ 8 ਅੰਡਰ 64 ਦੇ ਸ਼ਾਨਦਾਰ ਕਾਰਡ ਨਾਲ ਖਿਤਾਬ ਆਪਣੇ ਨਾਂ ਕੀਤਾ। ਉਸ ਦਾ ਕੁਲ ਸਕੋਰ 21 ਅੰਡਰ 267 ਰਿਹਾ। ਇਸ ਜਿੱਤ ਨਾਲ ਕੋਪਕਾ ਆਪਣੇ ਕਰੀਅਰ ਵਿਚ ਅਧਿਕਾਰਤ ਰੈਂਕਿੰਗ ਵਿਚ ਪਹਿਲੀ ਵਾਰ ਨੰਬਰ ਇਕ ਸਥਾਨ 'ਤੇ ਪਹੁੰਚ ਗਏ। ਉਸ ਨੇ ਰੈਂਕਿੰਗ ਵਿਚ ਡਸਟਿਨ ਜਾਨਸਨ ਨੂੰ ਪਹਿਲੇ ਸਥਾਨ ਤੋਂ ਹਟਾਇਆ।