ਸ਼ੁਭੰਕਰ ਪੁਰਤਗਾਲ ਮਾਸਟਰਸ ''ਚ 24ਵੇਂ ਸਥਾਨ ''ਤੇ ਖਿਸਕਿਆ

Friday, Oct 25, 2019 - 11:05 PM (IST)

ਸ਼ੁਭੰਕਰ ਪੁਰਤਗਾਲ ਮਾਸਟਰਸ ''ਚ 24ਵੇਂ ਸਥਾਨ ''ਤੇ ਖਿਸਕਿਆ

ਵਿਲਾਮੋਰਾ (ਪੁਰਤਗਾਲ)— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਪੁਰਤਗਾਲ ਮਾਸਟਰਸ ਦੇ ਦੂਜੇ ਦੌਰ 'ਚ ਸ਼ੁੱਕਰਵਾਰ ਨੂੰ ਇੱਥੇ ਪਾਰ 71 ਦਾ ਕਾਰਡ ਖੇਡਿਆ ਜਿਸ ਨਾਲ ਸਾਂਝੇ ਤੌਰ 'ਤੇ 24ਵੇਂ ਸਥਾਨ 'ਤੇ ਖਿਸਕ ਗਿਆ। 23 ਸਾਲ ਦੇ ਇਸ ਗੋਲਫਰ ਨੇ ਪਹਿਲੇ ਦੌਰ 'ਚ ਚਾਰ ਅੰਡਰ 67 ਦਾ ਸ਼ਾਨਦਾਰ ਕਾਰਡ ਦੇ ਨਾਲ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਸੀ। ਸ਼ੁਭੰਕਰ ਦੇ ਦੂਜੇ ਦੌਰ ਦੇ ਆਖਿਰੀ ਨੌ ਹੋਲ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਿੱਥੇ ਉਸ ਨੇ ਤਿੰਨ ਬੋਗੀ ਤੇ ਇਕ ਡਬਲ ਬੋਗੀ ਕੀਤੀ। ਦੋ ਦੌਰ ਦੇ ਖੇਡ ਤੋਂ ਬਾਅਦ ਉਸਦਾ ਕੱਟ ਹਾਸਲ ਕਰਨਾ ਲੱਗਭਗ ਤੈਅ ਹੈ। ਦੱਖਣੀ ਅਫਰੀਕਾ ਦੇ ਬ੍ਰਾਂਡੋਨ ਸਟੋਨ (66,66) 10 ਅੰਡਰ ਦੇ ਸਕੋਰ ਨਾਲ ਚੋਟੀ 'ਤੇ ਹੈ।


author

Gurdeep Singh

Content Editor

Related News