ਸ਼ੁਭੰਕਰ ਨੇ ਦੋ ਅੰਡਰ 70 ਦਾ ਸਕੋਰ ਬਣਾਇਆ, ਸੰਯੁਕਤ 22ਵੇਂ ਸਥਾਨ ''ਤੇ

Friday, Sep 10, 2021 - 06:18 PM (IST)

ਸ਼ੁਭੰਕਰ ਨੇ ਦੋ ਅੰਡਰ 70 ਦਾ ਸਕੋਰ ਬਣਾਇਆ, ਸੰਯੁਕਤ 22ਵੇਂ ਸਥਾਨ ''ਤੇ

ਵੇਂਟਵਰਥ- ਭਾਰਤੀ ਗੋਲਫ਼ਰ ਸ਼ੁਭੰਕਰ ਸ਼ਰਮਾ ਨੇ ਬੀ. ਐੱਮ. ਡਬਲਯੂ. ਪੀ. ਜੀ. ਏ. ਚੈਂਪੀਅਨਸਿਪ ਦੇ ਪਹਿਲੇ ਦੌਰ 'ਚ ਦੋ ਅੰਡਰ 70 ਦਾ ਸਕੋਰ ਬਣਾਇਆ ਜਿਸ ਨਾਲ ਉਹ 22ਵੇਂ ਸਥਾਨ 'ਤੇ ਹਨ। ਸ਼ੁਭੰਕਰ ਪਹਿਲੇ ਨੌ ਹੋਲ ਦੇ ਬਾਅਦ ਦੋ ਓਵਰ 'ਤੇ ਸਨ। ਉਨ੍ਹਾਂ ਤੀਜੇ ਤੇ 7ਵੇਂ ਹੋਲ 'ਚ ਬੋਗੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਲਾਂਕਿ 14ਵੇਂ ਤੇ 15ਵੇਂ ਹੋਲ 'ਚ ਬਰਡੀ ਕੀਤੀ ਤੇ 17ਵੇਂ ਹੋਲ 'ਚ ਈਗਲ ਲਾ ਕੇ ਸ਼ਾਨਦਾਰ ਵਾਪਸੀ ਕੀਤੀ। ਰੌਸ਼ਨੀ ਘੱਟ ਹੋਣ ਕਾਰਨ ਪਹਿਲੇ ਦਿਨ ਦੀ ਖੇਡ ਪੂਰੀ ਨਹੀਂ ਹੋ ਸਕੀ। ਕਿਰਾਡੇਕ ਅਪਿਬਾਨਰਾਟ ਨੇ 7 ਬਰਡੀਆਂ ਕੀਤੀਆਂ ਤੇ ਉਹ ਅਜੇ ਬੜ੍ਹਤ 'ਤੇ ਹਨ।


author

Tarsem Singh

Content Editor

Related News