ਸ਼ੁਭੰਕਰ ਸ਼ਰਮਾ 66 ਦੇ ਸ਼ਾਨਦਾਰ ਕਾਰਡ ਨਾਲ BMW PGA ''ਚ ਚੋਟੀ ਦੇ 10 ''ਚ ਰਹੇ

Monday, Sep 13, 2021 - 06:30 PM (IST)

ਸ਼ੁਭੰਕਰ ਸ਼ਰਮਾ 66 ਦੇ ਸ਼ਾਨਦਾਰ ਕਾਰਡ ਨਾਲ BMW PGA ''ਚ ਚੋਟੀ ਦੇ 10 ''ਚ ਰਹੇ

ਸਪੋਰਟਸ ਡੈਸਕ- ਭਾਰਤੀ ਗੋਲਫ਼ਰ ਸ਼ੁਭੰਕਰ ਸ਼ਰਮਾ ਨੇ 2021 BMW PGA ਚੈਂਪੀਅਨਸ਼ਿਪ ਦੇ ਆਖ਼ਰੀ ਦੌਰ 'ਚ 6 ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਆਪਣੀ ਮੁਹਿੰਮ ਨੂੰ ਸਾਂਝੇ ਨੌਵੇਂ ਸਥਾਨ ਦੇ ਨਾਲ ਖ਼ਤਮ ਕੀਤਾ। ਤੀਜੇ ਦੌਰ ਦੇ ਆਖ਼ਰੀ ਚਾਰ ਹੋਲ 'ਚ ਲਗਾਤਾਰ 4 ਬਰਡੀ ਲਗਾਉਣ ਵਾਲੇ ਸ਼ੁਭੰਕਰ ਨੇ ਚੌਥੇ ਦੌਰ 'ਚ 7 ਬਰਡੀ ਦੇ ਮੁਕਾਬਲੇ ਇਕ ਬੋਗੀ ਕੀਤੀ। ਉਨ੍ਹਾਂ ਨੇ ਕੁਲ ਅੰਡਰ-15 ਦਾ ਸਕੋਰ ਬਣਾਇਆ।

ਉਨ੍ਹਾਂ ਸੈਸ਼ਨ ਦੇ ਅੰਤ 'ਚ ਹੋਣ ਵਾਲੀ 'ਰੇਸ ਟੂ ਦੁਬਈ ਵਰਲਡ ਟੂਰ ਚੈਂਪੀਅਨਸ਼ਿਪ' ਲਈ ਕੁਆਲੀਫ਼ਾਈ ਕਰਨ ਦੀ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਰੈਂਕਿੰਗ 'ਚ 26 ਸਥਾਨ ਦਾ ਸੁਧਾਰ ਕੀਤਾ। ਹੁਣ ਉਹ 78ਵੀਂ ਪਾਇਦਾਨ 'ਤੇ ਹੈ। ਇਸ 'ਚ ਟੂਰਨਾਮੈਂਟ 'ਚ ਚੋਟੀ ਦੇ 60 ਗੋਲਫ਼ ਖਿਡਾਰੀ ਜਗ੍ਹਾ ਬਣਾਉਂਦੇ ਹਨ। ਸ਼ੁਭੰਕਰ ਇਸ ਸੈਸ਼ਨ 'ਚ ਚੰਗੀ ਲੈਅ 'ਚ ਚਲ ਰਹੇ ਹਨ। ਉਨ੍ਹਾਂ ਨੇ ਪੰਜ ਟੂਰਨਾਮੈਂਟਾਂ 'ਚ ਹਿੱਸਾ ਲਿਆ ਹੈ ਜਿਸ 'ਚੋਂ 2 'ਚੋਂ ਚੋਟੀ ਦੇ 10 ਤੇ ਦੋ 'ਚ ਚੋਟੀ ਦੇ 20 'ਚ ਰਹੇ ਹਨ।


author

Tarsem Singh

Content Editor

Related News