ਸ਼ੁਭੰਕਰ ਨੇ 8 ਅੰਡਰ 64 ਦੇ ਨਾਲ ਕੋਰਸ ਰਿਕਾਰਡ ਬਣਾਇਆ

03/10/2018 2:11:34 AM

ਨਵੀਂ ਦਿੱਲੀ— ਉਭਰਦੇ ਭਾਰਤ ਦੇ ਗੋਲਫਰ ਸ਼ੁਭੰਕਰ ਸ਼ਰਮਾ ਨੇ 1,750,000 ਡਾਲਰ ਇਨਾਮੀ ਹੀਰੋ ਇੰਡੀਅਨ ਓਪਨ ਦੇ ਦੂਜੇ ਦੌਰ 'ਚ ਸ਼ੁੱਕਰਵਾਰ ਨੂੰ ਇੱਥੇ ਚੁਣੌਤੀਪੂਰਨ ਡੀ. ਐੱਲ. ਐੱਫ. ਗੋਲਫ ਕੋਰਸ 'ਤੇ 8 ਅੰਡਰ 64 ਕੋਰਸ ਰਿਕਾਰਡ ਬਣਾਇਆ, ਜਿਸ ਨਾਲ ਉਹ ਦੂਜੇ ਸਥਾਨ 'ਤੇ ਪਹੁੰਚਣ 'ਚ ਵੀ ਸਫਲ ਰਹੇ। ਸ਼ੁਭੰਕਰ ਨੇ ਪਹਿਲੇ ਦੌਰ 'ਚ ਇਕ ਓਵਰ ਦਾ ਸਕੋਰ ਬਣਾਇਆ ਸੀ ਪਰ ਉਨ੍ਹਾਂ ਨੇ ਕੇਵਲ 7ਵੇਂ ਹੋਲ 'ਚ ਇਕ ਸ਼ਾਟ ਗੁਆਇਆ ਤੇ ਇਸ 'ਚ 9 ਬਰਡੀ ਬਣਾਈ। ਉਨ੍ਹਾਂ ਨੇ ਪਹਿਲੇ 9 ਹੋਲ 'ਚ 3 ਅੰਤਿਮ 9 ਹੋਲ 'ਚ 6 ਬਰਡੀ ਕੀਤੀ।
ਉਹ ਅਜਨਟੀਨਾ ਦੇ ਇਮਿਲੀਨੋ ਗ੍ਰਿਲੋ ਨਾਲ 4 ਸਟ੍ਰੋਕ ਪਿਛੇ ਹੈ ਜਿਨ੍ਹਾਂ ਨੇ ਪਹਿਲੇ ਦੌਰ 'ਚ 7 ਅੰਡਰ 65 ਦਾ ਸਕੋਰ ਬਣਾ ਕੇ ਪਿੱਛੇ ਕੋਰਸ ਰਿਕਾਰਡ ਦੀ ਬਰਾਬਰੀ ਕੀਤੀ ਸੀ। ਗ੍ਰਿਲੋ ਨੇ 4 ਅੰਡਰ 68 ਦਾ ਕਾਰਡ ਖੇਡਿਆ। ਇੱਥੇ ਇਸ ਤੋਂ ਪਹਿਲਾਂ ਕੋਰਸ ਰਿਕਾਰਡ ਮਲੇਸ਼ੀਆ ਦੇ ਗੇਵਿਨ ਗ੍ਰੀਨ ਦਾ ਸੀ ਜੋ ਉਨ੍ਹਾਂ ਨੇ ਪਿਛਲੇ ਸਾਲ ਬਣਾਇਆ ਸੀ। ਮੇਬੈਂਕ ਚੈਂਪੀਅਨਸ਼ਿਪ 'ਚ 5ਵੇਂ ਸਥਾਨ 'ਤੇ ਰਹਿ ਕੇ ਏਸ਼ੀਆਈ ਟੂਰ ਦਾ ਕਾਰਡ ਹਾਸਲ ਕਰਨ ਵਾਲੇ ਖਾਲਿਨ ਜੋਸ਼ੀ ਨੇ 4 ਅੰਡਰ 68 ਦਾ ਕਾਰਡ ਖੇਡਿਆ ਤੇ ਉਹ ਸੰਯੁਕਤ 8ਵੇਂ ਸਥਾਨ 'ਤੇ ਹੈ ਪਰ 2ਵਾਰ ਦੇ ਮੌਜੂਦਾ ਚੈਂਪੀਅਨ ਤੇ 4 ਵਾਰ ਦੇ ਉਪ ਜੇਤੂ ਐੱਸ. ਐੱਸ. ਪੀ. ਚੌਰਸੀਆ ਨੂੰ ਇਸ ਵਾਰ ਕੋਰਸ ਪਸੰਦ ਨਹੀਂ ਆਇਆ ਤੇ ਉਹ 77 ਤੇ 74 ਦਾ ਸਕੋਰ ਬਣਾ ਕੇ ਬਾਹਰ ਹੋ ਗਏ।


Related News